ਨਵੀਂ ਦਿੱਲੀ: ਮਹਾਤਮਾ ਗਾਂਧੀ ਦੀ 72ਵੀਂ ਬਰਸੀ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਕੈਬਿਨੇਟ ਮੰਤਰੀਆਂ ਤੇ ਉੱਚ ਅਧਿਕਾਰੀਆਂ ਵੱਲੋਂ ਰਾਸ਼ਟਰ ਪਿਤਾ ਨੂੰ ਰਾਜਘਾਟ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲਿਖਿਆ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਗਾਂਧੀ ਜੀ ਦੇ ਬਹੁਤ ਸਾਰੇ ਸੱਚੇ ਸੰਦੇਸ਼ ਦੀ ਖੋਜ ਕਰਾਂਗੇ।
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਕਿ, ਮੈਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਸਨੇ ਸੱਚ ਅਤੇ ਅਹਿੰਸਾ ਦੇ ਨਾਅਰਿਆਂ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਦੀ ਅਗਵਾਈ ਕੀਤੀ। ਆਪਣੇ ਸਮਰਪਣ ਨਾਲ, ਉਹ ਸਾਰਿਆਂ ਲਈ ਪ੍ਰੇਰਣਾ ਸਰੋਤ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਟਵੀਟ ਕੀਤਾ, ਉਨ੍ਹਾਂ ਲਿਖਿਆ ਕਿ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਬਰਸੀ 'ਤੇ ਕੋਟਿ ਕੋਟਿ ਸਲਾਮ। ਬਾਪੂ ਦੀ ਸ਼ਖਸੀਅਤ, ਵਿਚਾਰ ਅਤੇ ਆਦਰਸ਼ ਸਾਨੂੰ ਮਜ਼ਬੂਤ, ਸਮਰੱਥ ਅਤੇ ਖੁਸ਼ਹਾਲ ਨਵੇਂ ਭਾਰਤ ਬਣਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ।
ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਟਵੀਟ ਕੀਤਾ, ਉਨ੍ਹਾਂ ਲਿਖਿਆ ਕਿ, ਮਹਾਤਮਾ ਗਾਂਧੀ ਵੱਲੋਂ ਦਰਸਾਏ ਸਰਵ ਵਿਆਪੀ ਸ਼ਾਂਤੀ ਦੇ ਰਾਹ 'ਤੇ ਚੱਲਣ ਦਾ ਇੱਕ ਵਾਰ ਫਿਰ ਵਾਅਦਾ ਕਰਦਾ ਹਾਂ।