ਮੁੰਬਈ: ਮਹਾਰਾਸ਼ਟਰ ਦੀਆ 288 ਵਿਧਾਨਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਚੱਲ ਰਹੀ ਵੋਟਿੰਗ ਖ਼ਤਮ ਹੋ ਗਈ ਹੈ। ਸੂਬੇ ਵਿੱਚ ਤਕਰੀਬਨ 60.25 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਚੋਣ ਖ਼ਤਮ ਹੋਣ ਦੇ ਨਾਲ ਹੀ ਦੋਵਾਂ ਰਾਜਾਂ ਦੀਆਂ ਐਗਜ਼ਿਟ ਪੋਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸ ਵਾਰ 235 ਔਰਤਾਂ ਸਮੇਤ ਕੁੱਲ 3,237 ਉਮੀਦਵਾਰ ਚੋਣ–ਮੈਦਾਨ ਵਿੱਚ ਹਨ। ਫ਼ਿਲਹਾਲ ਕਿਸ ਪਾਰਟੀ ਦੀ ਜਿੱਤ ਹੁੰਦੀ ਹੈ ਇਹ 24 ਅਕਤੂਬਰ ਨੂੰ ਪਤਾ ਲਗੇਗਾ।
ਵੋਟਿੰਗ ਲਈ ਕੁੱਲ 96,661 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਉੱਤੇ ਸਾਢੇ ਛੇ ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਅਤੇ ਕਾਂਗਰਸ–ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਵਿਚਾਲੇ ਹੈ।
- ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਆਪਣੀ ਪਤਨੀ ਅਮ੍ਰਿਤਾ ਫਡਨਵੀਸ ਦੇ ਨਾਲ ਚੋਣ ਕੇਂਦਰ ਜਾ ਕੇ ਵੋਟ ਪਾਈ।
ਉੱਥੇ ਹੀ ਸ਼ਿਵਸੈਨਾ ਪ੍ਰਮੁੱਖ ਉਦਵ ਠਾਕਰੇ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਬਾਂਦਰਾ ਸਟ ਵਿੱਚ ਵੋਟ ਪਾਈ।