ਜੈਪੁਰ: ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਸੰਕਟ ਦੇ ਵਿਚਕਾਰ ਜੈਪੁਰ 'ਚ ਠਹਿਰੇ ਐੱਮਪੀ ਕਾਂਗਰਸ ਦੇ ਵਿਧਾਇਕ ਭੋਪਾਲ ਪੁੱਜ ਗਏ ਹਨ। ਦੱਸਣਯੋਗ ਹੈ ਕਿ ਜੈਪੁਰ ਦੇ ਬਯੁਨਾਵਿਸਤਾ ਰਿਸੋਰਟ ਤੇ ਟ੍ਰੀ ਹਾਉਸ ਰਿਸੋਰਟ ਵਿੱਚ ਐੱਮ ਪੀ ਦੇ ਵਿਧਾਇਕਾਂ ਨੂੰ ਰੱਖਿਆ ਗਿਆ ਸੀ। ਰਾਜਪਾਲ ਲਾਲ ਜੀ ਟੰਡਨ ਦੇ ਨਿਰਦੇਸ਼ਾਂ ਤੋਂ ਬਾਅਦ ਭਲਕੇ ਵਿਧਾਨ ਸਭਾ ਵਿੱਚ ਫਲੋਰ ਟੈਸਟ ਕੀਤਾ ਜਾਵੇਗਾ। ਰਾਜਪਾਲ ਨੇ ਫਲੋਰ ਟੈਸਟ ਦੀ ਵੀਡੀਓ ਰਿਕਾਰਡਿੰਗ ਵੀ ਮੰਗੀ ਹੈ।
ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਪੁੱਜੇ ਭੋਪਾਲ
ਜੈਪੁਰ 'ਚ ਠਹਿਰੇ ਐੱਮਪੀ ਕਾਂਗਰਸ ਦੇ ਵਿਧਾਇਕ ਐਤਵਾਰ ਨੂੰ ਜੈਪੁਰ ਤੋਂ ਰਵਾਨਾ ਹੋਏ ਵਿਧਾਇਕ ਭੋਪਾਲ ਪੁੱਜ ਗਏ ਹਨ। ਰਾਜਪਾਲ ਲਾਲ ਜੀ ਟੰਡਨ ਦੇ ਨਿਰਦੇਸ਼ਾਂ ਤੋਂ ਬਾਅਦ ਭਲਕੇ ਵਿਧਾਨ ਸਭਾ ਵਿੱਚ ਫਲੋਰ ਟੈਸਟ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸਵੇਰੇ 7:30 ਵਜੇ ਐੱਮਪੀ ਕਾਂਗਰਸ ਦੇ ਵਿਧਾਇਕਾਂ ਨੂੰ ਪੁਲਿਸ ਸੁਰੱਖਿਆ ਵਿਚਾਲੇ ਏਅਰਪੋਰਟ ਤੱਕ ਲਿਜਾਇਆ ਗਿਆ। ਸਾਰੇ ਵਿਧਾਇਕ ਜੈਪੁਰ ਏਅਰਪੋਰਟ ਤੋਂ ਮੱਧ ਪ੍ਰਦੇਸ਼ ਜਾਣਗੇ। ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ 11 ਮਾਰਚ ਨੂੰ ਜੈਪੁਰ ਪਹੁੰਚੇ ਸਨ।
ਰਾਜਪਾਲ ਲਾਲ ਜੀ ਟੰਡਨ ਨੇ ਮੁੱਖ ਮੰਤਰੀ ਕਮਲਨਾਥ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਭੇਜ ਕੇ ਸੋਮਵਾਰ ਨੂੰ ਸਰਕਾਰ ਦਾ ਬਹੁਮਤ ਟੈਸਟ ਕਰਵਾਉਣ ਲਈ ਕਿਹਾ ਹੈ। ਪੱਤਰ ਵਿੱਚ ਰਾਜਪਾਲ ਨੇ ਸਪਸ਼ਟ ਲਿਖਿਆ ਹੈ, “ਸਰਕਾਰ ਸਦਨ ਵਿੱਚ ਆਪਣਾ ਬਹੁਮਤ ਗਵਾ ਚੁੱਕੀ ਹੈ। ਇਸ ਲਈ ਸੰਵਿਧਾਨਕ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਲਈ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨਾ ਜ਼ਰੂਰੀ ਹੈ। ”