ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਇੱਕ ਵਾਰ ਮੁੜ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਤਲਾਮ ਰੈਲੀ ਦੌਰਾਨ ਕਮਲ ਨਾਥ ਨੇ ਮੋਦੀ ਤੋਂ ਕੇਂਦਰ ਸਰਕਾਰ ਦੇ 5 ਸਾਲਾਂ ਦਾ ਹਿਸਾਬ ਮੰਗਦਿਆਂ ਮੋਦੀ ਨੂੰ ਕਰੜੇ ਹੱਥੀਂ ਲਿਆ।
'ਜਦੋਂ ਮੋਦੀ ਨੇ ਪੈਂਟ-ਪਜਾਮਾ ਪਾਉਣਾ ਨਹੀਂ ਸਿੱਖਿਆ ਸੀ, ਉਦੋਂ ਨਹਿਰੂ-ਇੰਦਰਾ ਨੇ ਦੇਸ਼ ਦੀ ਫ਼ੌਜ ਬਣਾਈ ਸੀ' - ratlam
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਇੱਕ ਵਾਰ ਮੁੜ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ। ਕਮਲ ਨਾਥ ਨੇ ਕਿਹਾ ਕਿ ਜਦੋਂ ਮੋਦੀ ਨੇ ਪੈਂਟ-ਪਜਾਮਾ ਪਾਉਣਾ ਨਹੀਂ ਸਿੱਖਿਆ ਸੀ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਨੇ ਦੇਸ਼ ਦੀ ਫ਼ੌਜ ਬਣਾਈ ਸੀ।
ਆਪਣੇ ਭਾਸ਼ਣ ਦੌਰਾਨ ਕਮਲ ਨਾਥ ਨੇ ਕਿਹਾ ਕਿ ਮੋਦੀ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜਵਾਬ ਨਹੀਂ ਦੇ ਸਕਦੇ, ਉਹ ਦੇਸ਼ ਦੀ ਸੁਰੱਖਿਆ ਦੀ ਗੱਲ ਕਰਦੇ ਹਨ। ਮੋਦੀ 'ਤੇ ਤੰਜ ਕਸਦਿਆਂ ਕਮਲ ਨਾਥ ਨੇ ਕਿਹਾ, "ਮੋਦੀ ਜੀ ਨੇ ਜਦੋਂ ਪੈਂਟ-ਪਜਾਮਾ ਪਾਉਣਾ ਨਹੀਂ ਸਿੱਖਿਆ ਸੀ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਨੇ ਸਾਡੇ ਦੇਸ਼ ਦੀ ਫ਼ੌਜ ਬਣਾਈ ਸੀ।"
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਵਿਰੋਧੀ ਧਿਰਾਂ ਵੱਲੋਂ ਮੋਦੀ ਸਰਕਾਰ 'ਤੇ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਹਿਸਾਬ ਨਾ ਦੇਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਵੀ ਆਪਣੀਆਂ ਚੋਣ ਰੈਲੀਆਂ ਦੌਰਾਨ ਨਹਿਰੂ ਤੇ ਰਾਜੀਵ ਗਾਂਧੀ 'ਤੇ ਨਿਸ਼ਾਨੇ 'ਤੇ ਲਿਆ ਹੈ।