ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ 11 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਆਮ ਚੋਣਾਂ ਲਈ ਅੱਜ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਮੁਖੀ ਅਮਿਤ ਸ਼ਾਹ ਸਮੇਤ ਭਾਜਪਾ ਦੀ ਸੀਨੀਅਰ ਲੀਡਰ ਮੌਕੇ ਤੇ ਮੌਜ਼ੂਦ ਰਹੇ। ਭਾਜਪਾ ਨੇ ਇਸ ਚੋਣ ਮਨੋਰਥ ਪੱਤਰ ਦਾ ਨਾਂਅ 'ਸੰਕਲਪ ਪੱਤਰ' ਰੱਖਿਆ ਹੈ।
ਭਾਜਪਾ ਦੇ ਸੰਕਲਪ ਪੱਤਰ ਦੀਆਂ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੁੱਦਿਆ ਨੂੰ ਮੁੱਖ ਰੱਖਿਆ ਗਿਆ ਹੈ।
ਇਸ 'ਸੰਕਲਪ ਪੱਤਰ' ਦੀਆਂ ਮੁੱਖ ਗੱਲਾਂ :
1. ਕੌਮਾਂਤਰੀ ਰਾਸ਼ਟਰੀ ਆਯੋਗ ਦਾ ਗਠਨ ਹੋਵੇਗਾ।
2. ਰਾਮ ਮੰਦਰ ਉਸਾਰੀ ਕੀਤੀ ਜਾਵੇਗੀ।
3. ਦੇਸ਼ ਦੇ ਹਰ ਕਿਸਾਨ ਨੂੰ 6 ਹਾਜ਼ਾਰ ਰੁਪਏ ਸਲਾਨਾ ਦਿੱਤਾ ਜਾਵੇਗਾ।
4. ਧਾਰਾ 35 A ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
5. ਦੇਸ਼ ਦੇ ਸਾਰੇ ਹੀ ਘਰਾਂ ਵਿੱਚ ਪੀਣ ਦਾ ਪਾਣੀ ਮੁਹਇਆ ਕਰਵਾਇਆ ਜਾਵੇਗਾ।
6. ਦੇਸ਼ ਦੇ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਹੋਵੇਗਾ।
7. 75 ਨਵੇਂ ਮੈਡੀਕਲ ਕਾਲੇਜ਼ ਖੋਲ੍ਹੇ ਜਾਣਗੇ।
8. ਹਰ 5 ਕਿਲੋਮੀਟਰ ਦੇ ਫਾਸਲੇ ਤੇ ਬੈਂਕ ਖੋਲ੍ਹੇ ਜਾਣਗੇ।
9. ਤਿੰਨ ਤਲਾਕ ਉੱਤੇ ਕਾਨੂੰਨ ਬਣਾ ਕੇ ਇਨਸਾਫ਼ ਕੀਤਾ ਜਾਵੇਗਾ।
10. ਅੱਜ ਨਰਿੰਦਰ ਮੋਦੀ ਸਰਕਾਰ ਦੀ ਵਜ੍ਹਾ ਕਾਰਨ ਦੇਸ਼ ਦੀ ਜਨਤਾ ਖ਼ੁਦ ਨੂੰ ਸੁਰੱਖਿਤ ਮਹਿਸੂਸ ਕਰ ਰਹੀ ਹੈ।
11. 5 ਸਾਲਾਂ ਦੌਰਾਨ 60,000 ਕਿਲੋਮੀਟਰ ਨੈਸ਼ਨਲ ਹਾਈਵੇ ਬਣਾਉਣ ਦਾ ਵਾਅਦਾ ਪੂਰਾ ਕੀਤਾ ਗਿਆ।
12. ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ 60 ਸਾਲ ਦੇ ਬਾਅਦ ਪੈਨਸ਼ਨ ਦਿੱਤੀ ਜਾਵੇਗੀ।
13. 2022 ਤੱਕ ਨਵੇਂ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ।
14. ਸਾਰੀਆਂ ਸਿੰਚਾਈ ਯੋਜਨਾਵਾਂ ਪੂਰੀ ਕੀਤੀਆਂ ਜਾਣਗੀਆਂ।
15. ਮੈਨਜਮੈਂਟ ਕਾਲਜਾਂ ਵਿੱਚ ਸੀਟਾਂ ਦਾ ਵਾਧਾ ਕੀਤਾ ਜਾਵੇਗਾ।
16. ਮੋਦੀ ਸਰਕਾਰ ਦੇ ਦੌਰਾਨ ਗਰੀਬੀ ਤੇਜ਼ੀ ਨਾਲ ਘਟੀ ਹੈ।
17. 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ।