ਨਵੀਂ ਦਿੱਲੀ: ਦਿੱਲੀ ਦੇ ਵਿਗਿਆਨ ਭਵਨ ਵਿੱਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ 7 ਗੇੜ ਵਿੱਚ ਹੋਣਗੀਆਂ ਤੇ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਇਸ ਦੇ ਨਾਲ ਹੀ ਪੰਜਾਬ ਵਿੱਚ 19 ਮਈ ਨੂੰ ਇੱਕ ਗੇੜ ਵਿੱਚ ਵੋਟਾਂ ਪੈਣਗੀਆ।
7 ਗੇੜਾਂ ਵਿੱਚ ਹੋਣਗੀਆਂ ਚੋਣਾਂ
ਪਹਿਲੇ ਗੇੜ ਦੀਆਂ ਚੋਣਾਂ 11 ਅਪ੍ਰੈਲ, 91 ਸੀਟਾਂ, 20 ਸੂਬੇ
ਦੂਜੇ ਗੇੜ ਦੀਆਂ ਚੋਣਾਂ 18 ਅਪ੍ਰੈਲ, 97 ਸੀਟਾਂ, 13 ਸੂਬੇ
ਤੀਜੇ ਗੇੜ ਦੀਆਂ ਚੋਣਾਂ 23 ਅਪ੍ਰੈਲ, 115 ਸੀਟਾਂ, 14 ਸੂਬੇ
ਚੌਥੇ ਗੇੜ ਦੀਆਂ ਚੋਣਾਂ 29 ਅਪ੍ਰੈਲ, 71 ਸੀਟਾਂ, 9 ਸੂਬੇ
ਪੰਜਵੇ ਗੇੜ ਦੀਆਂ ਚੋਣਾਂ 6 ਮਈ, 51 ਸੀਟਾਂ, 7 ਸੂਬੇ
ਛੇਵੇਂ ਗੇੜ ਦੀਆਂ ਚੋਣਾਂ 12 ਮਈ, 59 ਸੀਟਾਂ, 7 ਸੂਬੇ
ਸਤਵੇਂ ਗੇੜ ਦੀਆਂ ਚੋਣਾਂ 19 ਮਈ, 59 ਸੀਟਾਂ, 8 ਸੂਬੇ
ਪ੍ਰੈਸ ਕਾਨਫਰੰਸ ਦੌਰਾਨ ਹੋਏ ਇਹ ਐਲਾਨ
23 ਮਈ ਨੂੰ ਵੋਟਾਂ ਦੀ ਹੋਵੇਗੀ ਗਿਣਤੀ
ਲੋਕ ਸਭਾ ਚੋਣਾਂ 7 ਗੇੜ ਵਿੱਚ ਹੋਣਗੀਆਂ
ਮਤਦਾਨ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਹੋਣਗੇ
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੇਣਾ ਹੋਵੇਗਾ
ਈਵੀਐੱਮ ਵਿੱਚ ਉੱਮੀਦਵਾਰ ਦੀ ਤਸਵੀਰ ਹੋਵੇਗੀ
ਕੰਟਰੋਲ ਰੂਮ ਵਿੱਚ 24 ਘੰਟੇ ਟੋਲ ਫ੍ਰੀ ਨੰਬਰ ਹੋਵੇਗਾ
ਸ਼ਿਕਾਇਤ ਤੋਂ 100 ਮਿੰਟ ਦੇ ਅੰਦਰ ਹੋਵੇਗੀ ਕਾਰਵਾਈ
ਲੋਕ ਸਭਾ ਚੋਣਾਂ ਦੇ ਲਈ ਹੈਲਪ ਨੰਬਰ 1950 ਹੈ
ਪੋਲਿੰਗ ਅਧਿਕਾਰੀਆਂ ਦੀ ਗੱਡੀ ਵਿੱਚ GPS ਹੋਵੇਗਾ
ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਲਾਊਡ ਸਪੀਕਰ 'ਤੇ ਰੋਕ
ਸੰਵੇਦਨਸ਼ੀਲ ਬੂਥਾਂ ਵਿੱਚ ਸੀ.ਆਰ.ਪੀ.ਐਫ ਦੇ ਜਵਾਨ ਤਾਇਨਾਤ ਹੋਣਗੇ
ਬਿਨਾਂ ਪੈਨ ਕਾਰਡ ਤੋਂ ਉਮੀਦਵਾਰੀ ਰੱਦ ਹੋਵੇਗੀ
ਚੋਣ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਹੋਵੇਗੀ
ਜਵਨਰੀ ਤੋਂ ਹੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ
ਲੋਕ ਸਭਾ ਚੋਣਾਂ ਨੂੰ ਲੈ ਕੇ ਹੋ ਗਈਆਂ ਨੇ ਤਿਆਰੀਆਂ
3 ਜੂਨ ਨੂੰ ਹੋਵੇਗਾ ਸੰਸਦ ਦਾ ਕਾਰਜਕਾਲ ਸਮਾਪਤ
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਮੀਖਿਆ ਬੈਠਕ ਕੀਤੀ
90 ਕਰੋੜ ਲੋਕ ਵੋਟ ਪਾਉਣਗੇ, ਇਨ੍ਹਾਂ 'ਚੋਂ 99.3 ਪ੍ਰਤੀਸ਼ਤ ਵੋਟਰਾਂ ਕੋਲ ਆਈ ਡੀ ਕਾਰਡ ਹੈ
ਇਸ ਵਾਰ 8 ਕਰੋੜ 43 ਲੱਖ ਵੋਟਰਾਂ 'ਚ ਵਾਧਾ ਹੋਇਆ ਹੈ
ਵੋਟਰ ਨੂੰ ਮਿਲੇਗਾ NOTA ਦਾ ਵਿਕਲਪ
ਸੁਰੱਖਿਆ ਬਲਾਂ ਦੀ ਤਿਆਰੀ 'ਤੇ ਚਿੰਤਨ ਕੀਤਾ ਗਿਆ ਹੈ
ਸਾਰੀਆਂ ਏਜੰਸੀਆਂ ਦੀ ਰਾਏ ਲਈ ਗਈ ਹੈ
ਤਿਉਹਾਰਾਂ ਤੇ ਮੌਸਮ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ
ਤਕਰੀਬਨ 10 ਲੱਖ ਪੋਲਿੰਗ ਬੂਥ: ਚੋਣ ਕਮਿਸ਼ਨ
'ਜ਼ਰੂਰਤ ਪੈਣ 'ਤੇ ਵਧਾਏ ਜਾਣਗੇ ਪੋਲਿੰਗ ਬੂਥ'
ਨਾਂਅ ਚੈਕ ਕਰਨ ਲਈ ਸਪੈਸ਼ਲ ਨੰਬਰ 1950: ਚੋਣ ਕਮਿਸ਼ਨ
'ਸੰਵੇਦਨਸ਼ੀਲ ਬੂਥਾਂ ਦੀ ਖ਼ਾਸ ਸੁਰੱਖਿਆ'
ਸ਼ਿਕਾਇਤ ਦਰਜ ਕਰਵਾਉਣ ਲਈ ਐਨਡ੍ਰਾਇਡ ਐਪ
5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ: ਚੋਣ ਕਮਿਸ਼ਨ
2014 ਵਿੱਚ ਲੋਕ ਸਭਾ ਚੋਣਾਂ 7 ਅਪ੍ਰੈਲ ਤੋਂ 12 ਮਈ ਤੱਕ ਹੋਈਆਂ ਸਨ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ 16 ਮਈ ਨੂੰ ਹੋਈ ਸੀ।
ਚੋਣ ਕਮਿਸ਼ਨ ਆਮ ਤੌਰ 'ਤੇ ਐਤਵਾਰ ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕਰਦਾ ਹੈ। ਹਾਲਾਂਕਿ ਇਸ ਵਾਰ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਲਈ ਐਤਵਾਰ ਦਾ ਹੀ ਦਿਨ ਚੁਣਿਆ ਹੈ। ਇਸ ਤੋਂ ਪਹਿਲਾਂ 2004 ਦੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਐਤਵਾਰ ਨੂੰ ਹੀ ਕੀਤਾ ਗਿਆ ਸੀ।