ਨਵੀਂ ਦਿੱਲੀ: ਪੂਰਬੀ ਅਫਰੀਕਾ ਦੇ ਦੇਸ਼ ਸੋਮਾਲੀਆ ਤੋਂ ਆਇਆ ਟਿੱਡੀ ਦਲ ਇੱਕ ਬਾਰ ਮੁੜ ਤੋਂ ਭਾਰਤ 'ਤੇ ਹਮਲਾ ਕਰ ਸਕਦਾ ਹੈ। ਖੇਤੀਬਾੜੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਟਿੱਡੀ ਦਲ ਦੇ ਖਤਰੇ ਦੇ ਮੱਦੇਨਜ਼ਰ ਇਸ ਨਾਲ ਸਭ ਤੋਂ ਵੱਧ ਪ੍ਰਭਾਵਤ 6 ਰਾਜਾਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਭੇਜੀ ਹੈ ਅਤੇ ਸੂਬਿਆਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ।
ਭਾਰਤ 'ਚ ਮੁੜ ਹੋ ਸਕਦਾ ਟਿੱਡੀ ਦਲ ਦਾ ਹਮਲਾ, ਹਾਈ ਅਲਰਟ 'ਤੇ 6 ਸੂਬੇ - ਟਿੱਡੀ ਦਲ
ਖੇਤੀਬਾੜੀ ਮੰਤਰਾਲੇ ਨੇ ਭਾਰਤ 'ਚ ਇੱਕ ਬਾਰ ਮੁੜ ਤੋਂ ਟਿੱਡੀ ਦਲ ਦੇ ਹਮਲੇ ਦਾ ਖ਼ਦਸ਼ਾ ਜਤਾਈ ਹੈ। ਇਸ ਦੇ ਮੱਦੇਨਜ਼ਰ ਇਸ ਨਾਲ ਸਭ ਤੋਂ ਵੱਧ ਪ੍ਰਭਾਵਤ 6 ਰਾਜਾਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਭੇਜ ਦਿੱਤੀ ਗਈ ਹੈ ਅਤੇ ਸੂਬਿਆਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ।
ਭਾਰਤ 'ਚ ਮੁੜ ਹੋ ਸਕਦਾ ਹੈ ਟਿੱਡੀ ਦਲ ਦਾ ਹਮਲਾ
ਟਿੱਡੀ ਸਰਕਲ ਦਫਤਰਾਂ ਵੱਲੋਂ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਟਿੱਡੀਆਂ ਨਾਲ ਨਜਿੱਠਣ ਲਈ ਦਵਾ ਦਾ ਛਿੜਕਾਅ ਕੀਤਾ ਜਾ ਰਿਹਾ ਹੈ। 3 ਜੁਲਾਈ ਤੱਕ ਦੀ ਰਿਪੋਰਟ ਮੁਤਾਬਕ ਫਸਲਾਂ ਨੂੰ ਹੁਣ ਤੱਕ ਮਾਮੂਲੀ ਨੁਕਸਾਨ ਹੋਇਆ ਹੈ।
ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫਏਓ) ਨੇ ਕਿਹਾ ਹੈ ਕਿ ਅਫਰੀਕਾ ਤੋਂ ਹੋਣ ਵਾਲਾ ਟਿੱਡੀਆਂ ਦਾ ਹਮਲਾ ਪਿਛਲੇ 70 ਸਾਲਾਂ ਵਿੱਚ ਸਭ ਤੋਂ ਖਤਰਨਾਕ ਹੈ। ਇਸ ਨਾਲ ਖੇਤੀ ਉਤਪਾਦਕ ਦੇਸ਼ਾਂ ਵਿੱਚ ਖਤਰੇ ਦੀ ਖਦਸ਼ਾ ਵੱਧ ਗਈ ਹੈ।