ਪੰਜਾਬ

punjab

ETV Bharat / bharat

ਰਾਜਸਥਾਨ ਤੋਂ ਸਿਰਸਾ ਵੱਲ ਵਧਿਆ ਟਿੱਡੀ ਦਲ

ਟਿੱਡੀ ਦਲ ਨੇ ਹਰਿਆਣਾ ਰਾਜਸਥਾਨ ਬਾਰਡਰ ਉੱਤੇ ਹਮਲਾ ਕਰ ਦਿੱਤਾ ਹੈ। ਟਿੱਡੀ ਦਲ ਦੇ ਆਉਣ ਨਾਲ ਖੇਤੀ ਬਾੜੀ ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਸਤਰਕ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਰਾਜਸਥਾਨ ਤੋਂ ਸਿਰਸਾ ਵੱਲ ਵਧਿਆ ਟਿੱਡੀ ਦਲ
ਰਾਜਸਥਾਨ ਤੋਂ ਸਿਰਸਾ ਵੱਲ ਵਧਿਆ ਟਿੱਡੀ ਦਲ

By

Published : Jul 11, 2020, 8:58 PM IST

ਸਿਰਸਾ: ਟਿੱਡੀ ਦਲ ਨੇ ਇੱਕ ਵਾਰ ਫਿਰ ਹਰਿਆਣਾ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਵਾਰ ਟਿੱਡੀ ਦਲ ਨੇ ਹਰਿਆਣਾ ਰਾਜਸਥਾਨ ਬਾਰਡਰ ਉੱਤੇ ਹਮਲਾ ਕੀਤਾ। ਟਿੱਡੀ ਦਲ ਦੇ ਆਉਣ ਨਾਲ ਖੇਤੀ ਬਾੜੀ ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਸਤਰਕ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਰਾਜਸਥਾਨ ਤੋਂ ਸਿਰਸਾ ਵੱਲ ਵਧਿਆ ਟਿੱਡੀ ਦਲ

ਜਿੱਥੇ ਟਿੱਡੀ ਦਲ ਦੇ ਖਤਰੇ ਨੂੰ ਦੇਖ ਕੇ ਖੇਤੀ ਬਾੜੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਿਆਣਾ ਰਾਜਸਥਾਨ ਬਾਰਡਰ ਉੱਤੇ ਅਧਿਕਾਰੀਆਂ ਨੂੰ ਤੈਨਾਤ ਕਰ ਦਿੱਤਾ ਹੈ। ਉੱਥੇ ਹੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਖੇਤਾਂ ਵਿੱਚ ਟਿੱਡੀ ਦਲ ਨੂੰ ਭਜਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ 27 ਜੂਨ ਨੂੰ ਰਾਜਸਥਾਨ ਵੱਲੋਂ ਟਿੱਡੀ ਦਲ ਨੇ ਹਰਿਆਣਾ ਵਿੱਚ ਦਸਤਕ ਦਿੱਤੀ ਸੀ। ਟਿੱਡੀ ਦਲ ਦੀ ਸੂਚਨਾ ਮਿਲਣ 'ਤੇ ਹੀ ਕਿਸਾਨਾਂ ਨੇ ਆਪਣੇ ਖੇਤਾਂ ਵੱਲ ਰੁੱਖ ਕੀਤਾ ਤੇ ਟਿੱਡੀ ਦਲ ਨੂੰ ਭਜਾਉਣ ਲੱਗ ਪਏ। ਕਿਸਾਨਾਂ ਨੇ ਦੇਸੀ ਨੁਕਸੇ ਨਾਲ ਟਿੱਡੀ ਦਲ ਨੂੰ ਭਜਾਉਣਾ ਸ਼ੁਰੂ ਕੀਤਾ। ਕਿਸਾਨਾਂ ਨੇ ਖੇਤਾਂ ਵਿੱਚ ਅੱਗ ਲਗਾ ਕੇ ਧੁੰਆ ਕੀਤਾ, ਥਾਲੀਆਂ ਖੜਕਾਈਆਂ ਤਾਂ ਜੋ ਟਿੱਡੀ ਸ਼ੋਰ ਨਾਲ ਭੱਜ ਜਾਣ।

ਇਹ ਵੀ ਪੜ੍ਹੋ:ਭਾਰਤ 'ਚ 8 ਲੱਖ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, ਜਾਣੋ ਵੱਖ-ਵੱਖ ਸੂਬਿਆਂ ਦੇ ਅੰਕੜੇ

ABOUT THE AUTHOR

...view details