ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨੇਥ ਜੈਸਟਰ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਟਵੀਟ ਕਰ ਕਿਹਾ, "ਗਲਵਾਨ ਵਿਖੇ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰਾਂ ਨਾਲ ਸਾਡੀ ਦਿਲੀ ਹਮਦਰਦੀ ਹੈ। ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਭੁੱਲਿਆ ਨਹੀਂ ਜਾਏਗਾ।"
LIVE UPDATES: ਗਲਵਾਨ ਘਾਟੀ 'ਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਗੱਲਬਾਤ ਰਹੇਗੀ ਜਾਰੀ
11:51 June 19
ਅਮਰੀਕੀ ਰਾਜਦੂਤ ਨੇ ਦਿੱਤੀ ਸ਼ਰਧਾਂਜਲੀ
10:52 June 19
ਚੀਨੀ 'ਤੇ ਵਰ੍ਹੇ ਅਮਰੀਕੀ ਸੈਨੇਟਰ
ਗਲਵਾਨ ਦੀ ਘਾਟੀ ਵਿੱਚ ਭਾਰਤੀ ਫੌਜ ਨਾਲ ਹੋਈ ਝੜਪ ਤੋਂ ਬਾਅਦ, ਅਮਰੀਕਾ ਹੁਣ ਚੀਨ ਵਿਰੁੱਧ ਖੁੱਲ੍ਹ ਕੇ ਅੱਗੇ ਆ ਰਿਹਾ ਹੈ। ਯੂਐੱਸ ਦੇ ਇੱਕ ਚੋਟੀ ਦੇ ਸੈਨੇਟਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਚੀਨੀ ਫੌਜ ਦਾ ਹੀ ਹੱਥ ਰਿਹਾ ਹੋਵੇਗਾ। ਸੈਨੇਟ ਵਿੱਚ ਬਹੁਮਤ ਦੇ ਆਗੂ ਮਿਚ ਮੈਕਕੋਨੇਲ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਆਦੇਸ਼ 'ਚ ਚੀਨੀ ਫੌਜ ਪੀਐਲੱਏ ਨੇ ਸਭ ਤੋਂ ਪਹਿਲਾ ਹਿੰਸਾ ਨੂੰ ਵਧਾਵਾ ਦਿੱਤਾ ਹੋਵੇਗਾ।
09:07 June 19
ਮਾਈਕ ਪੋਂਪੀਓ ਨੇ ਦੁੱਖ ਦਾ ਪ੍ਰਗਟਾਵਾ
ਯੂਐੱਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਟਵੀਟ ਕਰਕੇ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮਾਈਕ ਪੋਂਪੀਓ ਨੇ ਲਿਖਿਆ, ‘ਅਸੀਂ ਭਾਰਤ ਦੇ ਉਨ੍ਹਾਂ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਚੀਨ ਨਾਲ ਹੋਏ ਟਕਰਾਅ ਵਿੱਚ ਆਪਣੀ ਜਾਨ ਗੁਆਈ ਹੈ। ਅਸੀਂ ਭਾਰਤ ਦੇ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸੋਗ ਦੀ ਇਸ ਘੜੀ ਵਿੱਚ ਅਸੀਂ ਫੌਜ ਦੇ ਪਰਿਵਾਰਾਂ, ਅਜ਼ੀਜ਼ਾਂ ਨੂੰ ਯਾਦ ਕਰਾਂਗੇ।
ਗਲਵਾਨ ਘਾਟੀ ਵਿੱਚ ਏਸ਼ੀਆ 2 ਸ਼ਕਤੀਸ਼ਾਲੀ ਦੇਸ਼ ਭਾਰਤ-ਚੀਨ ਵਿਚਾਲੇ ਹੋਈ ਫੌਜੀ ਝੜਪ ਤੋਂ ਬਾਅਦ ਅਮਰੀਕਾ ਨੇ ਇੱਕ ਬਿਆਨ ਦਿੱਤਾ ਸੀ ਅਤੇ ਉਮੀਦ ਕੀਤੀ ਸੀ ਕਿ ਦੋਵੇਂ ਦੇਸ਼ ਇਸ ਨੂੰ ਸ਼ਾਂਤੀਪੂਰਵਕ ਹੱਲ ਕਰਨਗੇ।
08:50 June 19
ਪ੍ਰਧਾਨ ਮੰਤਰੀ ਕਰਨਗੇ ਸਰਬ ਪਾਰਟੀ ਬੈਠਕ
ਪੂਰਬੀ ਲੱਦਾਖ ਵਿੱਚ ਚੀਨ ਨਾਲ ਜਾਰੀ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਯਾਨੀ ਅੱਜ ਸ਼ਾਮ 5 ਵਜੇ ਇੱਕ ਸਰਬ ਪਾਰਟੀ ਬੈਠਕ ਕਰਨਗੇ। ਇਸ ਵਰਚੁਅਲ ਮੀਟਿੰਗ ਵਿੱਚ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਭਾਗ ਲੈਣਗੇ। ਬੈਠਕ ਵਿੱਚ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ 'ਤੇ ਵਿਚਾਰ ਕੀਤਾ ਜਾਵੇਗਾ।
07:58 June 19
ਭਾਰਤੀ ਅਤੇ ਚੀਨੀ ਫੌਜ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਵੀਰਵਾਰ ਨੂੰ ਹੋਈ ਬੈਠਕ ਬੇਨਤੀਜਾ ਰਹੀ ਹੈ। ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਸ਼ੁੱਕਰਵਾਰ ਨੂੰ ਵੀ ਗੱਲਬਾਤ ਹੋਣ ਦੀ ਉਮੀਦ ਹੈ।
ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਹੋਈ ਝੜਪ ਨੂੰ ਲੈ ਕੇ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜ ਦੀ ਵੀਰਵਾਰ ਨੂੰ ਹੋਈ ਗੱਲਬਾਤ ਬੇਨਤੀਜਾ ਰਹੀ ਹੈ। ਤਿੰਨ ਘੰਟਿਆਂ ਦੀ ਇਸ ਗੱਲਬਾਤ ਨਾਲ ਦਿਨ ਦੇ ਅਖੀਰ ਤੱਕ ਕੋਈ ਹੱਲ ਨਹੀਂ ਨਿਕਲਿਆ ਪਰ ਇਹ ਗੱਲਬਾਤ ਅੱਜ ਵੀ ਜਾਰੀ ਰਹੇਗੀ।
ਦੋਵਾਂ ਦੇਸ਼ਾ ਦੇ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਕੁਝ ਸਕਾਰਾਤਮਕ ਬਿੰਦੂਆਂ 'ਤੇ ਖ਼ਤਮ ਹੋਈ। ਹਾਲਾਂਕਿ, ਕੋਈ ਠੋਸ ਹੱਲ ਨਹੀਂ ਲੱਭ ਸਕੇ। ਸੂਤਰਾਂ ਨੇ ਦੱਸਿਆ ਕਿ ਚੀਨ ਨਾਲ ਗੱਲਬਾਤ ਵਧੇਰੇ ਸੁਖਾਵੇਂ ਮਾਹੌਲ ਵਿੱਚ ਹੋਈ। ਗੱਲਬਾਤ ਨੂੰ ਹੋਰ ਅੱਗੇ ਲੈ ਜਾਣ ਲਈ ਸਹਿਮਤੀ ਬਣੀ ਹੈ। ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਸ਼ੁੱਕਰਵਾਰ ਨੂੰ ਵੀ ਗੱਲਬਾਤ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਸੋਮਵਾਰ ਦੀ ਦਰਮਿਆਨੀ ਰਾਤ ਗਲਵਾਨ ਨਦੀ ਦੇ ਦੱਖਣ ਕੰਢੇ ਉੱਤੇ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ।
ਭਾਰਤੀ ਤੇ ਚੀਨੀ ਫੌ਼ਜ ਵਿਚਾਲੇ ਗੱਲਬਾਤ ਇਹ ਯਕੀਨੀ ਬਣਾਉਣ ਲਈ ਹੋਈ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਗਲਵਾਨ ਘਾਟੀ ਤੋਂ ਆਪਣੀਆਂ ਸਾਰੀਆਂ ਫੌਜਾਂ ਵਾਪਸ ਲੈ ਲਈਆਂ ਹਨ ਅਤੇ ਉਨ੍ਹਾਂ ਦੇ ਸਾਰੇ ਸੈਨਿਕ-ਦਰਜੇ ਟੈਂਟ ਹਟਾ ਦਿੱਤੇ ਹਨ।
ਕੋਈ ਭਾਰਤੀ ਜਵਾਨ ਲਾਪਤਾ ਨਹੀਂ
ਭਾਰਤੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਸੈਨਿਕਾਂ ਨਾਲ ਹਿੰਸਕ ਝੜਪਾਂ ਵਿੱਚ ਸ਼ਾਮਲ ਕੋਈ ਵੀ ਭਾਰਤੀ ਜਵਾਨ ਲਾਪਤਾ ਨਹੀਂ ਹੈ। ਦੱਸ ਦਈਏ ਕਿ ਝੜਪ ਤੋਂ ਬਾਅਦ ਸੋਮਵਾਰ ਰਾਤ ਤੋਂ 10 ਭਾਰਤੀ ਸੈਨਿਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਆ ਰਹੀਆਂ ਸਨ।
ਫੌਜ ਕੋਲ ਹਥਿਆਰ ਸਨ ਪਰ ਨਹੀਂ ਚਲਾਈ ਗੋਲੀ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਸੋਮਵਾਰ ਦੀ ਰਾਤ ਨੂੰ ਝੜਪ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਕੋਲ ਹਥਿਆਰ ਸਨ ਪਰ ਉਨ੍ਹਾਂ ਨੇ ਚੀਨੀ ਸੈਨਿਕਾਂ 'ਤੇ ਗੋਲੀ ਨਹੀਂ ਚਲਾਈ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਨੂੰ ਘੱਟ ਕਰਨ ਲਈ ਬੁੱਧਵਾਰ ਨੂੰ ਗਲਵਾਨ ਵਾਦੀ ਵਿੱਚ ਚੋਟੀ ਦੇ ਭਾਰਤੀ ਅਤੇ ਚੀਨੀ ਫੌਜੀ ਕਮਾਂਡਰਾਂ ਨੇ ਵੀ ਗੱਲਬਾਤ ਕੀਤੀ, ਪਰ ਤਿੰਨ ਘੰਟੇ ਚੱਲੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੋਵਾਂ ਫ਼ੌਜਾਂ ਨੇ ਹਜ਼ਾਰਾਂ ਸਿਪਾਹੀਆਂ ਨੂੰ ਟਕਰਾਅ ਵਾਲੀ ਜਗ੍ਹਾ 'ਤੇ ਤੈਨਾਤ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਚੀਨੀ ਸੈਨਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਵਾਪਸ ਪਰਤਣਾ ਪਏਗਾ।