ਕੋਜ਼ੀਕੋਡ: ਭਾਰੀ ਮੀਂਹ ਦੌਰਾਨ ਲੈਂਡਿੰਗ ਦੌਰਾਨ ਰਨਵੇ 'ਤੇ ਖਿਸਕਣ ਕਾਰਨ ਇੱਕ ਏਅਰ ਐਕਸਪਰੈਸ ਉਡਾਣ ਖਾਈ ਵਿੱਚ ਡਿੱਗ ਗਈ। ਇਸ ਤੋਂ ਬਾਅਦ ਜਹਾਜ਼ ਦੇ ਦੋ ਹਿੱਸੇ ਹੋ ਗਏ। ਦੋ ਹਿੱਸੇ ਹੋਣ ਕਾਰਨ 2 ਪਾਇਲਟਾਂ ਸਣੇ 18 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਸ ਜਹਾਜ਼ ਵਿੱਚ 190 ਯਾਤਰੀ ਸਵਾਰ ਸਨ।
ਪੁਲਿਸ ਅਤੇ ਏਅਰਲਾਈਜ ਅਧਿਕਾਰੀਆ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮੁੱਖ ਪਾਇਲਟ ਕੈਪਟਨ ਦੀਪਕ ਸਾਠੇ ਅਤੇ ਉਸ ਦਾ ਸਹਿ ਪਾਇਲਟ ਅਖਿਲੇਸ਼ ਕੁਮਾਰ ਵੀ ਸ਼ਾਮਲ ਹਨ। ਸਾਠੇ ਪਹਿਲਾਂ ਭਾਰਤੀ ਹਵਾਈ ਸੈਨਾ ਵਿੱਚ ਵਿੰਗ ਕਮਾਂਡਰ ਸਨ। ਏਅਰ ਏਕਸਪ੍ਰੇਸ ਨੇ ਅੱਧੀ ਰਾਤ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, "ਬਦਕਿਸਮਤੀ ਨਾਲ ਪਾਇਲਟ ਮਰ ਗਏ ਹਨ ਅਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਵਿੱਚ ਹਾਂ।"
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਦੁਬਈ ਤੋਂ ਬੀ 737 ਵੱਲੋਂ ਚਲਾਈ ਗਈ ਉਡਾਣ ਨੰਬਰ IX 1344 ਸ਼ੁੱਕਰਵਾਰ ਨੂੰ ਸ਼ਾਮ 7.41 ਵਜੇ ਕੋਜ਼ੀਕੋਡ ਵਿਖੇ ਰਨਵੇ ਉੱਤੇ ਖਿਸਕ ਗਈ। "ਉਤਰਨ ਵੇਲੇ ਅੱਗ ਲੱਗਣ ਦੀ ਕੋਈ ਖ਼ਬਰ ਨਹੀਂ ਹੈ।"