ਪੰਜਾਬ

punjab

By

Published : Jul 25, 2019, 2:09 PM IST

ETV Bharat / bharat

ਚੰਨ੍ਹ 'ਤੇ ਪੁੱਜ ਗਈਆਂ ਧੀਆਂ, ਪਰ ਸਮਾਜ ਦੀ ਸੋਚ ਜ਼ਮੀਨ 'ਚ ਕਿਉਂ ਧੱਸ ਰਹੀ?

ਦੇਹਰਾਦੂਨ ਦੀ ਰਹਿਣ ਵਾਲੀ ਇੱਕ ਮਹਿਲਾ ਉੱਤੇ ਪਹਿਲਾਂ ਤਾਂ ਉਸਦੇ ਸਹੁਰੇ ਪਰਿਵਾਰ ਵਾਲਿਆਂ ਵਲੋਂ ਤਸ਼ੱਦਦ ਕੀਤੇ ਗਏ ਤੇ ਫਿਰ ਉਸਨੂੰ ਘਰੋਂ ਹੀ ਕੱਢ ਦਿੱਤਾ ਗਿਆ, ਕਾਰਨ ਸੀ ਮਹਿਲਾ ਦੀ ਕੁੱਖੋਂ ਧੀ ਦਾ ਪੈਦਾ ਹੋਣਾ।

ਫ਼ੋਟੋ

ਦੇਹਰਾਦੂਨ: ਰਾਇਪੁਰ ਦੇ ਸਹਸਤਰਧਾਰਾ ਇਲਾਕੇ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਕੋਰਟ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਕੁੜੀ ਪੈਦਾ ਹੋਣ ਤੋਂ ਬਾਅਦ ਹੀ ਉਸਨੂੰ ਸਹੁਰੇ-ਘਰ ਵਾਲਿਆਂ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਮਹਿਲਾ ਨੇ ਪੁਲਿਸ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ, ਜਿਸਦੇ ਚੱਲਦਿਆਂ ਉਸਨੂੰ ਕੋਰਟ ਦਾ ਰੁਖ ਕਰਨਾ ਪਿਆ।

ਵੀਡੀਓ
ਦੱਸ ਦਈਏ ਕਿ ਮਹਿਲਾ ਦਾ ਇਲਜ਼ਾਮ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਪਤੀ ਦੇ ਦਬਾਅ ਵਿੱਚ ਆਕੇ, ਨਾ ਤਾਂ ਘਰੇਲੂ ਹਿੰਸਾ ਦੇ ਤਹਿਤ ਕੋਈ ਮੁਕੱਦਮਾ ਦਰਜ ਕਰ ਰਹੀ ਹੈ ਅਤੇ ਨਾ ਹੀ ਉਸਨੂੰ ਸਹੁਰੇ ਪਰਿਵਾਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਉੱਤੇ ਕੋਈ ਕਾਰਵਾਈ ਕਰ ਰਹੀ ਹੈ।ਮਹਿਲਾ ਦਾ ਕਹਿਣਾ ਹੈ ਕਿ ਉਸਦਾ ਪਤੀ ਆਰਕੀਟੈੱਕਟ ਹੈ ਅਤੇ ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਨਾਲ ਉਸਦੀ ਪਹਿਚਾਣ ਹੈ। ਜਿਸਦੇ ਚੱਲਦਿਆਂ ਪੁਲਿਸ ਵੀ ਕਾਰਵਾਈ ਕਰਨ ਤੋਂ ਬੱਚ ਰਹੀ ਹੈ।

ABOUT THE AUTHOR

...view details