ਮੁਜ਼ਫਰਨਗਰ: ਸੀਬੀਐੱਸਈ ਦੇ 12ਵੀਂ ਜਮਾਤ ਦੇ ਨਤੀਜਿਆਂ 'ਚ ਮੁਜ਼ੱਫਰਨਗਰ ਦੀ ਕਰਿਸ਼ਮਾ ਨੇ ਬਾਜ਼ੀ ਮਾਰ ਪਹਿਲਾ ਸਥਾਨ ਹਾਸਿਲ ਕੀਤਾ। 12ਵੀਂ ਜਮਾਤ 'ਚ ਕਰਿਸ਼ਮਾ ਨੇ ਕੁੱਲ 499 ਅੰਕ ਪ੍ਰਾਪਤ ਕੀਤੇ। ਇਸ ਮੌਕੇ ਜਿੱਥੇ ਕਰਿਸ਼ਮਾ ਦੇ ਕਾਲਜ 'ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਉਨ੍ਹਾਂ ਦੇ ਘਰ ਚ ਵੀ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।
ਡਾਂਸਰ ਬਣਨਾ ਚਾਹੁੰਦੀ ਹੈ 12ਵੀਂ ਜਮਾਤ ਦੀ CBSE ਟਾਪਰ ਕਰਿਸ਼ਮਾ - punjab news
ਸੀਬੀਐੱਸਈ ਦੇ 12ਵੀਂ ਜਮਾਤ ਦੇ ਨਤੀਜਿਆਂ 'ਚ ਕਰਿਸ਼ਮਾ ਦਾ ਅਜਿਹਾ ਕਰਿਸ਼ਮਾ ਚੱਲਿਆ ਕਿ ਉਸਨੇ ਪਹਿਲਾ ਸਥਾਨ ਹਾਸਿਲ ਕਰ ਅਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਰਿਸ਼ਮਾ ਨੇ 499 ਅੰਕ ਪ੍ਰਾਪਤ ਕਰ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਜਿੱਥੇ ਕਰਿਸ਼ਮਾ ਦੇ ਕਾਲਜ 'ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਉਨ੍ਹਾਂ ਦੇ ਘਰ 'ਚ ਵੀ ਵਧਾਈ ਦੇਣ ਵਾਲਿਆਂ ਦੀ ਭੀੜ ਇੱਕਠੀ ਹੋਈ ਹੈ।
ਫ਼ੋਟੋ
ਮੀਡੀਆ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਚੰਚਲ ਸਕਸੈਨਾ ਨੇ ਕਿਹਾ ਕਿ ਕਰਿਸ਼ਮਾ ਸ਼ੁਰੂ ਤੋਂ ਹੀ ਪੜਾਈ ਨੂੰ ਲੈ ਕੇ ਕਾਫੀ ਗੰਭੀਰ ਸੀ। ਉਨ੍ਹਾਂ ਕਿਹਾ ਕਿ ਕਰਿਸ਼ਮਾ ਨਾ ਸਿਰਫ ਪੜਾਈ 'ਚ ਹੀ ਅੱਵਲ ਹੈ ਸਗੋਂ ਉਹ ਇੱਕ ਬਹੁਤ ਵਧੀਆ ਡਾਂਸਰ ਵੀ ਹੈ ਅਤੇ ਭਵਿੱਖ 'ਚ ਉਹ ਇੱਕ ਰਾਸ਼ਟਰੀ ਪੱਧਰ ਦੀ ਡਾਂਸਰ ਬਣਨਾ ਚਾਹੁੰਦੀ ਹੈ।
ਉਂਧਰ ਕਰਿਸ਼ਮਾ ਨੇ ਕਿਹਾ ਕਿ ਉਸਦੀ ਮਿਹਨਤ ਅਤੇ ਘਰ ਵਾਲਿਆਂ ਦੇ ਸਹਾਰੇ ਸਦਕਾ ਉਹ ਅਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕੀ ਹੈ। ਇਸ ਮੌਕੇ ਉਨ੍ਹਾਂ ਸਕੂਲ ਦੇ ਅਧਿਆਪਕਾਂ ਅਤੇ ਅਪਣੇ ਦੋਸਤਾ ਦਾ ਵੀ ਧੰਨਵਾਦ ਕੀਤਾ।