ਪੰਜਾਬ

punjab

ETV Bharat / bharat

ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਨੂੰ ਪਰਿਵਾਰ ਨੇ ਦੱਸਿਆ ਧਾਰਮਿਕ

ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਕਪਿਲ ਗੁੱਜਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੰਡਾ ਧਾਰਮਕ ਸੁਭਾਅ ਦਾ ਹੈ।

ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ
ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ

By

Published : Feb 1, 2020, 11:11 PM IST

ਨਵੀਂ ਦਿੱਲੀ: ਸ਼ਾਹੀਨ ਬਾਗ਼ ਵਿੱਚ ਜਿਸ ਵਿਅਕਤੀ ਨੇ ਗੋਲ਼ੀ ਚਲਾਈ ਹੈ ਉਸ ਦੀ ਪਹਿਚਾਣ ਕਪਿਲ ਗੁੱਜਰ ਵਜੋਂ ਹੋਈ ਹੈ। ਕਪਿਲ ਪੂਰਬੀ ਦਿੱਲੀ ਦੇ ਦੱਲੂਪੁਰਾ ਪਿੰਡ ਦਾ ਰਹਿਣ ਵਾਲਾ ਹੈ। ਈਟੀਵੀ ਭਾਰਤ ਦੀ ਟੀਮ ਨੇ ਕਪਿਲ ਦੇ ਪਰਿਵਾਰ ਵਾਲਿਆਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ।

ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ

ਕਪਿਲ ਦੇ ਪਿਤਾ ਨੇ ਦੱਸਿਆ ਕਿ 12 ਵਜੇ ਤੱਕ ਕਪਿਲ ਘਰ ਵਿੱਚ ਹੀ ਸੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਕਪਿਲ ਉੱਥੇ ਕਿਵੇਂ ਪਹੁੰਚਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਦੁੱਧ ਦਾ ਕੰਮ ਕਰਦਾ ਹੈ।ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਧਾਰਮਿਕ ਸੁਭਾਅ ਦਾ ਵਾਲਾ ਵਿਅਕਤੀ ਹੈ ਉਹ ਹਰ ਸਾਲ ਕਾਵੜ ਲੈ ਕੇ ਵੀ ਜਾਂਦਾ ਹੈ ਉਹ ਬੜਾ ਹੀ ਸ਼ਰੀਫ਼ ਹੈ ਅਤੇ ਨਾ ਹੀ ਉਸ ਦਾ ਕੋਈ ਅਪਰਾਧਕ ਰਿਕਾਰਡ ਹੈ।

ਇੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਰਿਵਾਰ ਵਾਲਿਆਂ ਨੇ ਤਾਂ ਆਪਣੇ ਲੜਕੇ ਨੂੰ ਸਹੀ ਹੀ ਠਹਿਰਾਉਣਾ ਹੈ ਪਰ ਜੋ ਹਰਕਤ ਉਸ ਨੇ ਕੀਤੀ ਹੈ ਉਸ ਨੂੰ ਤਾਂ ਸਾਰੇ ਦੇਸ਼ ਨੇ ਵੇਖਿਆ ਹੀ ਹੈ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੈ। ਬੱਸ ਹੁਣ ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਉਸ ਨੂੰ ਅਜਿਹਾ ਕਰਨ ਲਈ ਕਿਸ ਨੇ ਉਕਸਾਇਆ ਸੀ।

ABOUT THE AUTHOR

...view details