ਪੰਜਾਬ

punjab

ETV Bharat / bharat

ਕਿਸਾਨ ਅੰਦੋਲਨ: ਰਿਹਾਨਾ ਦੇ ਟਵੀਟ ਮਗਰੋਂ ਮੁੜ ਆਹਮੋ-ਸਾਹਮਣੇ ਕੰਗਣਾ ਤੇ ਦੁਸਾਂਝ

ਅੰਤਰਰਾਸ਼ਟਰੀ ਗਾਇਕਾ ਰਿਹਾਨਾ ਵੱਲੋਂ ਕਿਸਾਨ ਅੰਦੋਲਨ ’ਤੇ ਕੀਤੇ ਗਏ ਟਵੀਟ ਬਹਾਨੇ ਮੁੜ ਤੋਂ ਕੰਗਨਾ ਤੇ ਦਿਲਜੀਤ ਦੁਸਾਂਝ ਆਪਸ 'ਚ ਭਿੜ ਗਏ ਹਨ।

By

Published : Feb 3, 2021, 7:04 PM IST

ਤਸਵੀਰ
ਤਸਵੀਰ

ਚੰਡੀਗੜ੍ਹ: ਪਿਛਲੇ 3 ਮਹੀਨਿਆਂ ਤੋਂ ਜਾਰੀ ਕਿਸਾਨੀ ਅੰਦੋਲਨ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਿਸਾਨੀ ਅੰਦੋਲਨ ਨੂੰ ਜਿੱਥੇ ਪੰਜਾਬੀ ਕਲਾਕਾਰਾਂ ਦਾ ਸਾਥ ਮਿਲ ਰਿਹਾ ਹੈ ਹੁਣ ਬੀਤੇ ਦਿਨੀਂ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਰਿਹਾਨਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਪ੍ਰਦਰਸ਼ਨ ਸਥਾਨ ’ਤੇ ਇੰਟਰਨੈੱਟ ਸੇਵਾ ਬੰਦ ਕਰਨ ਦੀ ਅਲੋਚਨਾ ਕੀਤੀ। ਦੱਸ ਦਈਏ ਕਿ ਰਿਹਾਨਾ ਵਿਸ਼ਵ ਪੱਧਰ ਦੀ ਪਹਿਲੀ ਅਜਿਹੀ ਸਟਾਰ ਹੈ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਰਿਹਾਨਾ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਹਾਂ ?

ਰਿਹਾਨਾ ਦੇ ਟਵੀਟ ’ਤੇ ਕੰਗਨਾ ਨੇ ਦਿੱਤਾ ਜਵਾਬ

ਰਿਹਾਨਾ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖਲਬਲੀ ਮਚ ਗਈ, ਜਦੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਰਿਹਾਨਾ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਈ ਵੀ ਇਨ੍ਹਾਂ ਦੇ ਬਾਰੇ ਗੱਲ ਇਸ ਕਰਕੇ ਨਹੀਂ ਕਰ ਰਿਹਾ ਹੈ ਕਿਉਂਕਿ ਇਹ ਕਿਸਾਨ ਨਹੀਂ ਹਨ, ਇਹ ਅੱਤਵਾਦੀ ਹਨ। ਜੋ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਚੀਨ ਸਾਡੇ ਕਮਜ਼ੋਰ ਰਾਸ਼ਟਰ ’ਤੇ ਕਬਜ਼ਾ ਕਰ ਸਕੇ।

ਮੁੜ ਟਵੀਟ 'ਤੇ ਭਿੜੇ ਕੰਗਨਾ ਦਿਲਜੀਤ ਦੋਸਾਂਝ

ਰਿਹਾਨਾ ਦੁਆਰਾ ਕਿਸਾਨ ਅੰਦੋਲਨ ’ਤੇ ਕੀਤੇ ਗਏ ਟਵੀਟ ਬਹਾਨੇ ਮੁੜ ਤੋਂ ਕੰਗਨਾ ਤੇ ਦਿਲਜੀਤ ਦੋਸਾਂਝ ਆਪਸ 'ਚ ਭਿੜ ਗਏ ਹਨ। ਦਿਲਜੀਤ ਦੁਸਾਂਝ ਨੇ ਟਵੀਟ ਕਰਦੇ ਹੋਏ ਕਿਹਾ ਕਿ, "ਅਸੀਂ ਭਾਰਤ ਦੇ ਨਾਲ ਹਨ। ਜੋ ਵੀ ਕੋਈ ਗਲਤ ਕੰਮ ਕਰੇਗਾ ਉਸਨੂੰ ਸਰਕਾਰ ਦੇਖੇਗੀ ਉਹ ਉਸਦਾ ਕੰਮ ਹੈ, ਤੂੰ ਤੇ ਮੈਂ ਇਸ ਬਾਰੇ ਫ਼ੈਸਲਾ ਨਹੀਂ ਕਰਾਂਗੇ। ਤੁਹਾਡੀ ਗੱਲ ਕਦੇ ਵੀ ਖ਼ਤਮ ਨਹੀਂ ਹੁੰਦੀ ਹੈ ਜਾ ਯਾਰ ਬਹੁਤ ਬੋਰ ਕਰਦੀ ਹੈ ਤੂੰ। ਇਸਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਕਿਹਾ ਕਿ "ਮੈਨੂੰ ਪਤਾ ਹੈ ਕਿ ਤੂੰ ਕਦੇ ਵੀ ਨਹੀਂ ਆਖੇਗਾ ਕਿ ਤੂੰ ਖਾਲਿਸਤਾਨੀ ਨਹੀਂ ਹੈ, ਇਹ ਹਰ ਕਿਸੇ ਨੂੰ ਵੇਖਣਾ ਚਾਹੀਦਾ ਹੈ ਭੇਡ ਦੀ ਖੱਲ ’ਚ ਭੇੜੀਆ।"

ਦਿਲਜੀਤ ਨੇ ਟਵੀਟ ਰਾਹੀਂ ਦਿੱਤਾ ਜਵਾਬ

ABOUT THE AUTHOR

...view details