ਸ਼੍ਰੀਨਗਰ: ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਦੇ ਇਤਿਹਾਸਕ ਫ਼ੈਸਲੇ ਦੇ 6 ਦਿਨਾਂ ਬਾਅਦ ਘਾਟੀ ਵਿੱਚ ਸ਼ਾਂਤੀ ਦਾ ਮਾਹੌਲ ਹੈ। ਉੱਥੇ ਜੰਮੂ ਵਿੱਚ ਧਾਰਾ 144 ਨੂੰ ਵੀ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਜੰਮੂ ਕਸ਼ਮੀਰ ਵਿੱਚ ਬਾਜ਼ਾਰ ਖੋਲ੍ਹੇ ਗਏ।
ਤੁਹਾਨੂੰ ਦੱਸਦਈਏ ਕਿ 12 ਅਗਸਤ ਨੂੰ ਦੇਸ਼ਭਰ ਵਿੱਚ ਬਕਰੀਦ ਦਾ ਤਿਉਹਾਰ ਮਣਾਇਆ ਜਾਣਾ ਹੈ। ਜਿਸ ਨੂੰ ਲੈ ਕੇ ਕਸ਼ਮੀਰ ਦੇ ਕਈ ਜ਼ਿਲਿਆਂ ਵਿੱਚ ਕਰਫਿਊ 'ਚ ਢਿੱਲ ਦਿੱਤੀ ਗਈ ਹੈ। ਇੰਟਰਨੈਟ ਸੇਵਾਵਾ 'ਤੇ ਹਲ੍ਹੇ ਵੀ ਬੰਦ ਹਨ। ਬਕਰੀਦ ਨੂੰ ਵੇਖਦੇ ਹੋਏ ਸੁਰਖਿਆਂ ਮਜ਼ਬੂਤ ਕੀਤੀ ਗਈ ਹੈ।
ਜੰਮੂ-ਕਸ਼ਮੀਰ ਤੋਂ ਜਦੋਂ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਹਟਾਇਆ ਗਿਆ ਹੈ ਉਦੋਂ ਤੋਂ ਹੀ ਰਾਸ਼ਟਰੀ ਸੁਰੱਖਿਆ ਸਲਾਹਾਕਰ ਅਜੀਤ ਡੋਭਾਲ ਉਥੇ ਮੌਜੂਦ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਅਨੰਤਗੜ੍ਹ ਵਿੱਚ ਪਹੁੰਚ ਕੇ ਸਥਾਨਕ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਸੀ। ਡੋਭਾਲ ਈਦ ਲਈ ਭੇਢਾਂ ਦੀ ਮੰਡੀ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਭੇਢ ਵਿਕਰੇਤਾਵਾਂ ਨਾਲ ਵੀ ਗੱਲਬਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮੋਦੀ ਸਰਕਾਰ ਵੱਲੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਪੂਰੇ ਦੇਸ਼ ਲਈ ਬਣਾਏ ਗਏ ਕੇਂਦਰੀ ਕਾਨੂੰਨ ਦਾ ਲਾਭ ਲੈਣ ਤੋਂ ਰੋਕ ਰੱਖਿਆ ਸੀ।