ਪੰਜਾਬ

punjab

By

Published : Dec 17, 2019, 9:34 AM IST

Updated : Dec 17, 2019, 10:58 AM IST

ETV Bharat / bharat

ਜਾਮੀਆ ਹਿੰਸਾ: ਕਨ੍ਹਈਆ ਕੁਮਾਰ ਨੇ ਮੁੜ ਤੋਂ ਲਾਏ 1947 ਦੇ ਨਾਅਰੇ "ਹਮ ਲੇਕੇ ਰਹੇਂਗੇ ਆਜ਼ਾਦੀ"

ਜੇਐਨਯੂ ਦੇ ਸਾਬਕਾ ਵਿਦਿਆਰਥੀਆਂ ਤੇ ਪ੍ਰਧਾਨ ਅਤੇ ਸੀਪੀਆਈ ਮੈਂਬਰ ਕਨ੍ਹਈਆ ਕੁਮਾਰ ਨੇ ਦਿੱਲੀ ਪੁਲਿਸ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਹੋਈ ਝੜਪ ਦਾ ਵਿਰੋਧ ਕਰਦੇ ਹੋਏ ਮੁੜ ਤੋਂ ‘ਆਜ਼ਾਦੀ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਜਾਮੀਆ ਹਿੰਸਾ: ਕਨ੍ਹਈਆ ਕੁਮਾਰ ਨੇ ਮੁੜ ਤੋਂ ਲਾਏ 47 ਦੇ ਨਾਅਰੇ "ਹਮ ਲੇਕੇ ਰਹੇਂਗੇ ਆਜ਼ਾਦੀ"
ਫ਼ੋਟੋ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜੇਐਨਯੂ ਦੇ ਵਿਦਿਆਰਥੀਆਂ ਦੇ ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਵਿੱਚ ਤਣਾਅ ਦਾ ਮਾਹੋਲ ਬਣਿਆ ਹੋਇਆ ਹੈ। ਜੇਐੱਨਯੂ ਦੇ ਸਾਬਕਾ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਤੇ ਸੀਪੀਆਈ ਮੈਂਬਰ ਕਨ੍ਹਈਆ ਕੁਮਾਰ ਵੱਲੋਂ ਵੀ ਜਾਮੀਆ ਦੇ ਵਿਦਿਆਰਥਿਆਂ ਦਾ ਸਮਰਥਨ ਕੀਤਾ ਗਿਆ ਹੈ। ਕਨ੍ਹਈਆ ਨੇ ਮੁੜ ਤੋਂ 1947 ਦੇ ਸਮੇਂ ਦਾ ਮਸ਼ਹੂਰ ਨਾਅਰਾ "ਹਮ ਲੇਕੇ ਰਹੇਂਗੇ ਅਜ਼ਾਦੀ" ਦੇ ਨਾਅਰੇ ਲਾਕੇ ਨਾਗਰਿਕਤਾ ਸੋਧ ਐਕਟ (ਸੀਏਏ) ਦੀ ਨਿਖੇਧੀ ਕੀਤੀ।

VIDEO: ਕਨ੍ਹਈਆ ਕੁਮਾਰ ਨੇ ਮੁੜ ਤੋਂ ਲਾਏ 1947 ਦੇ ਨਾਅਰੇ "ਹਮ ਲੇਕੇ ਰਹੇਂਗੇ ਆਜ਼ਾਦੀ"

ਕਨ੍ਹਈਆ ਵੱਲੋਂ ਬਿਹਾਰ ਦੇ ਪੂਰਨੀਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਰੈਲੀ ਵਿੱਚ ਕਨ੍ਹਈਆ ਨੇ ਦਿੱਲੀ ਪੁਲਿਸ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਹੋਈਆਂ ਗੰਭੀਰ ਝੜਪਾਂ ਦੀ ਅਲੋਚਨਾ ਕੀਤੀ।

ਉਥੇ ਹੀ ਕਨ੍ਹਈਆ ਨੇ ਟਵੀਟ ਰਾਹੀਂ ਇੱਕ ਵੀਡੀਓ ਸਾਂਝਾ ਕੀਤੀ ਤੇ ਲਿਖਿਆ "ਪੂਰਨੀਆ (ਬਿਹਾਰ) ਵਿਖੇ ਲੋਕਾਂ ਨੇ ਦੇਸ਼ ਦੇ ਵਿਦਿਆਰਥੀਆਂ 'ਤੇ ਪੁਲਿਸ ਦੀ ਹਿੰਸਾ ਤੇ ਸੰਵਿਧਾਨ ਅਤੇ ਗਰੀਬ-ਵਿਰੋਧੀ CAB-NRC ਵਿਰੁੱਧ ਆਵਾਜ਼ ਬੁਲੰਦ ਕੀਤੀ। ਜਨਤਾ ਸਮਝ ਰਹੀ ਹੈ ਕਿ ਉਨ੍ਹਾਂ ਦੇ ਅਸਲ ਸਵਾਲਾਂ ਨੂੰ ਦਬਾਉਣ ਲਈ ਮੌਜ਼ੂਦਾ ਸਰਕਾਰ ਉਨ੍ਹਾਂ ਦੀ ਨਾਗਰਿਕਤਾ ਸਾਬਤ ਕਰਨ ਲਈ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਬਾਹਰ ਲਾਈਨਾਂ ਵਿੱਚ ਲਗਾਉਣਾ ਚਾਹੁੰਦੀ ਹੈ।"

Last Updated : Dec 17, 2019, 10:58 AM IST

ABOUT THE AUTHOR

...view details