ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਸ਼ਮੀਰੀਆਂ ਅਤੇ ਸਮੁੱਚੀ ਦੁਨੀਆਂ ਨੂੰ ਆਪਣੇ ਟਵੀਟ ਰਾਂਹੀ ਈਦ ਦੇ ਤਿਓਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਦੂਰੀ ਬਣਾ ਕੇ ਇਸ ਕੋਰੋਨਾ ਮਹਾਂਮਾਰੀ 'ਤੇ ਕਾਬੂ ਪਾਉਣ ਦੀ ਬਹੁਤ ਲੋੜ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸੱਯਦ ਅਹਿਮਦ ਬੁਖਾਰੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਈਦ ਉਲ ਫਿਤਰ ਦੇਸ਼ ਭਰ ਵਿੱਚ 25 ਮਈ ਨੂੰ ਮਨਾਇਆ ਜਾਵੇਗਾ।
ਮੌਲਾਨਾ ਬੁਖਾਰੀ ਨੇ ਕਿਹਾ ਕਿ ਈਦ ਉਲ ਫਿਤਰ 25 ਮਈ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ ਕਿਉਂਕਿ ਸ਼ਨੀਵਾਰ ਨੂੰ ਚੰਦਰਮਾ ਦਿਖਾਈ ਨਹੀਂ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਸਾਵਧਾਨੀ ਵਰਤਣੀ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਮਹੱਤਵਪੂਰਨ ਹੈ। ਸਾਨੂੰ ਹੱਥ ਮਿਲਾਉਣ ਅਤੇ ਜੱਫੀ ਪਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਰੇਲਵੇ ਅਗਲੇ 10 ਦਿਨਾਂ 'ਚ ਚਲਾਏਗੀ 2600 ਮਜ਼ਦੂਰ ਸਪੈਸ਼ਲ ਟ੍ਰੇਨਾਂ
ਇਸ ਦੇ ਨਾਲ ਹੀ ਸਾਊਦੀ ਅਰਬ ਵਿੱਚ ਈਦ ਰਮਜ਼ਾਨ ਦੇ ਪੂਰੇ 30 ਦਿਨ ਰੱਖਣ ਤੋਂ ਬਾਅਦ ਐਤਵਾਰ ਨੂੰ ਮਨਾਇਆ ਜਾਵੇਗਾ। ਦਰਅਸਲ, ਸਾਊਦੀ ਅਰਬ, ਯੂਏਈ ਅਤੇ ਬਹੁਤ ਸਾਰੇ ਖਾੜੀ ਦੇਸ਼ਾਂ ਵਿੱਚ ਈਦ ਦਾ ਚੰਦਰਮਾ 22 ਮਈ ਨੂੰ ਨਹੀਂ ਵੇਖਿਆ ਗਿਆ ਸੀ, ਇਸ ਲਈ ਸ਼ਨੀਵਾਰ ਨੂੰ ਇੱਥੇ ਈਦ ਨਹੀਂ ਮਨਾਈ ਗਈ।