ਪੰਜਾਬ

punjab

ETV Bharat / bharat

ਓਲੰਪਿਕ ਖੇਡਾਂ ਨੂੰ ਭਾਰਤ 'ਚ ਲਿਆਉਣਾ ਮੇਰਾ ਸੁਪਨਾ: ਨੀਤਾ ਅੰਬਾਨੀ

ਨੀਤਾ ਅੰਬਾਨੀ ਨੇ ਕਿਹਾ, "ਮੇਰਾ ਸੁਪਨਾ ਹੈ ਕਿ ਮੈਂ ਓਲੰਪਿਕ ਖੇਡਾਂ ਨੂੰ ਭਾਰਤ ਲਿਆਵਾਂ। ਮੈਂ ਭਾਰਤ ਦੇ ਅਥਲੀਟ ਨੂੰ ਵਿਸ਼ਵ ਪੱਧਰ 'ਤੇ ਪ੍ਰਦਰਸ਼ਨ ਕਰਦਿਆਂ ਵੇਖਣਾ ਚਾਹੁੰਦੀ ਹਾਂ।"

By

Published : Jul 16, 2020, 11:01 AM IST

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਫੁਟਬਾਲ ਸਪੋਰਟਸ ਡਿਵੈਲਪਮੈਂਟ ਲਿਮਟਿਡ (ਐਫਐਸਡੀਐਲ) ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ ਹੈ ਕਿ ਓਲੰਪਿਕ ਖੇਡ ਨੂੰ ਭਾਰਤ ਲਿਆਉਣਾ ਉਨ੍ਹਾਂ ਦਾ ਸੁਪਨਾ ਹੈ। ਨੀਤਾ ਅੰਬਾਨੀ ਨੇ ਇਕ ਵਰਚੁਅਲ ਆਮ ਮੀਟਿੰਗ ਵਿਚ ਇਹ ਗੱਲ ਕਹੀ।

ਉਨ੍ਹਾ ਕਿਹਾ, "ਮੇਰਾ ਸੁਪਨਾ ਹੈ ਕਿ ਮੈਂ ਓਲੰਪਿਕ ਖੇਡਾਂ ਨੂੰ ਭਾਰਤ ਲਿਆਵਾਂ। ਮੈਂ ਭਾਰਤੀ ਅਥਲੀਟ ਨੂੰ ਵਿਸ਼ਵ ਪੱਧਰ 'ਤੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਵੇਖਣਾ ਚਾਹੁੰਦੀ ਹਾਂ।"

ਨੀਤਾ ਅੰਬਾਨੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੀ ਮੈਂਬਰ ਹੈ। ਹੇਠਲੇ ਪੱਧਰ 'ਤੇ ਖਿਡਾਰੀਆਂ ਨੂੰ ਤਿਆਰ ਕਰਨ ਲਈ, ਨੀਤਾ ਅੰਬਾਨੀ ਦੀ ਅਗਵਾਈ ਵਾਲੀ ਫਾਊਂਡੇਸ਼ਨ ਕਈ ਵਿਦਿਅਕ ਅਤੇ ਖੇਡ ਪ੍ਰਾਜੈਕਟ ਚਲਾਉਂਦੀ ਹੈ ਜਿਸ ਨਾਲ ਲੱਖਾਂ ਬੱਚੇ ਜੁੜੇ ਹੋਏ ਹਨ।

ਇਸ ਤੋਂ ਪਹਿਲਾਂ ਵੀ ਨੀਤਾ ਅੰਬਾਨੀ ਨੇ ਭਾਰਤੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਕਈ ਕਦਮ ਚੁੱਕੇ ਹਨ ਜੋ ਸ਼ਲਾਘਾਯੋਗ ਹਨ। ਉਨ੍ਹਾਂ ਮਹਿਲਾ ਫੁੱਟਬਾਲਰਾਂ ਦੀ ਬਹੁਤ ਮਦਦ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕ੍ਰਿਕਟ ਤੋਂ ਲੈ ਕੇ ਫੁੱਟਬਾਲ ਤੱਕ ਦਾ ਨਿਵੇਸ਼ ਕੀਤਾ ਹੈ।

ਇਕ ਪਾਸੇ ਉਹ ਕ੍ਰਿਕਟ ਵਿਚ ਆਈਪੀਐਲ ਦੀ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਦੀ ਮਾਲਕਣ ਹੈ, ਦੂਜੇ ਪਾਸੇ ਫੁੱਟਬਾਲ ਵਿਚ ਭਾਰਤ ਦੀ ਪਹਿਲੀ ਫ੍ਰੈਂਚਾਈਜ਼ੀ ਲੀਗ ਆਈਐਸਐਲ ਵੀ ਉਸੇ ਦੀ ਦੇਣ ਹੈ। ਨੀਤਾ ਨੂੰ ਉਸ ਦੀ ਰੁਚੀ ਅਤੇ ਖੇਡਾਂ ਵਿਚ ਕੰਮ ਦੇ ਮੱਦੇਨਜ਼ਰ ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਟਿਡ ਦੀ ਚੇਅਰਪਰਸਨ ਬਣਾਇਆ ਗਿਆ ਸੀ।

ABOUT THE AUTHOR

...view details