ਪੰਜਾਬ

punjab

ETV Bharat / bharat

ਪਾਕਿਸਤਾਨ ਵਿਖੇ ਗੁੰਮ ਹੋਈ ਭਾਰਤੀ ਸਿੱਖ ਲੜਕੀ ਮਿਲੀ

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਬਹਾਨਾ ਲਾ ਕੇ ਪਾਕਿਸਤਾਨ ਵਿਖੇ ਆਪਣੇ ਦੌਸਤ ਨੂੰ ਮਿਲਣ ਗਈ ਕੁੜੀ ਲੱਭ ਗਈ ਹੈ। ਉੱਕਤ ਕੁੜੀ 3 ਦਿਨ ਪਾਕਿਸਤਾਨ ਰਹੀ ਹੈ।

kartapur sahib, sikh girl lost
ਪਾਕਿਸਤਾਨ ਵਿਖੇ ਗੁੰਮ ਹੋਈ ਭਾਰਤੀ ਸਿੱਖ ਲੜਕੀ ਮਿਲੀ

By

Published : Dec 4, 2019, 12:20 AM IST

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਗਿਆ ਸੀ। ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਇੱਕ ਜਥੇ ਵਿੱਚੋਂ ਇੱਕ ਸਿੱਖ ਲੜਕੀ ਗੁੰਮ ਹੋ ਗਈ ਸੀ।

ਜਾਣਕਾਰੀ ਮੁਤਾਬਕ ਇਹ ਲੜਕੀ 3 ਦਿਨਾਂ ਤੱਕ ਲਾਪਤਾ ਰਹੀ ਅਤੇ ਅੱਜ ਸੋਮਵਾਰ ਨੂੰ ਉਸ ਦਾ ਪਤਾ ਲੱਗ ਗਿਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਉੱਕਤ ਭਾਰਤੀ ਸਿੱਖ ਲੜਕੀ ਪਾਕਿਸਤਾਨ ਵਿਖੇ ਕਿਸੇ ਲੜਕੇ ਨੂੰ ਮਿਲਣ ਗਈ। ਇਹ ਲੜਕੀ ਹਰਿਆਣਾ ਸੂਬੇ ਦੀ ਵਾਸੀ ਹੈ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਬਹਾਨੇ ਕਿਸੇ ਪਾਕਿਸਤਾਨੀ ਲੜਕੇ ਨੂੰ ਮਿਲਣ ਵਾਸਤੇ ਗਈ ਸੀ।

ਉੱਕਤ ਲੜਕੀ ਦਾ ਨਾਂਅ ਮਨਜੀਤ ਕੌਰ ਹੈ, ਜੋ ਕਿ ਫ਼ਿਲਹਾਲ ਪਾਕਿਸਤਾਨੀ ਫ਼ੌਜ ਦੀ ਸੁਰੱਖਿਆ ਵਿੱਚ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨੀ ਫ਼ੌਜ ਨੇ ਇਸ ਮਾਮਲੇ ਸਬੰਧੀ ਲਾਹੌਰ ਤੇ ਫ਼ੈਸਲਾਬਾਦ ਤੋਂ 4 ਮੁੰਡਿਆਂ ਨੂੰ ਵੀ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਉੱਤੇ ਵੀਡੀਓ ਸਾਂਝੀ ਕਰ ਕੇ ਦੱਸਿਆ ਕਿ ਇਹ ਲੜਕੀ ਸੋਸ਼ਲ ਮੀਡੀਆ ਰਾਹੀਂ ਬਣੇ ਪਾਕਿਸਤਾਨੀ ਦੌਸਤ ਨੂੰ ਮਿਲਣ ਗਈ ਸੀ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਾ ਤਾਂ ਪਾਕਿਸਤਾਨ ਜਾਣ ਲਈ ਇੱਕ ਜ਼ਰੀਆ ਸੀ।

ਸਿਰਸਾ ਨੇ ਇਸ ਮਾਮਲੇ ਨੂੰ ਹਨੀਟਰੈਪ ਦਾ ਖ਼ਦਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡੇ ਦੇਸ਼ ਦੀਆਂ ਬੇਟੀਆਂ ਨੂੰ ਭੁਸਲਾ ਰਿਹਾ ਹੈ। ਪਾਕਿਸਤਾਨ ਦੀਆਂ ਅਜਿਹੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ।

ABOUT THE AUTHOR

...view details