ਨਵੀਂ ਦਿੱਲੀ: ਭਾਰਤ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇੱਕਜੁੱਟ ਹੋ ਕੇ ਲੜਣ ਦਾ ਫੈਸਲਾ ਲਿਆ ਹੈ। ਇਨ੍ਹਾਂ ਕੋਸ਼ਿਸ਼ਾਂ ਦੀ ਤਹਿਤ ਭਾਰਤ ਵਲੋਂ ਸਾਰੇ ਸਾਰਕ ਦੇਸ਼ਾਂ ਲਈ ਇਕ ਸਾਂਝਾ 'ਆਨਲਾਈ ਮੰਚ' ਦਾ ਪ੍ਰਸਤਾਵ ਦਿੱਤਾ ਹੈ। ਇਸ ਮੰਚ ਦੇ ਜ਼ਰੀਏ ਸਾਰੇ ਸਾਰਕ ਦੇਸ਼ਾਂ ਵਿਚਕਾਰ ਬਿਮਾਰੀ ਨਾਲ ਜੁੜੀਆਂ ਸੂਚਨਾਵਾਂ, ਜਾਣਕਾਰੀ, ਮਹਾਰਤਾ ਤੇ ਇੱਕ ਦੂਜੇ ਨਾਲ ਚੰਗੀ ਪਹਿਲ ਨੂੰ ਲੈ ਕੇ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਸ਼ੁਕਰਵਾਰ ਨੂੰ ਸਾਂਝੀ ਕੀਤੀ ਹੈ।
ਵੀਰਵਾਰ ਨੂੰ ਸਾਰਕ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਹਤ ਮਾਹਰਾਂ ਅਤੇ ਪੇਸ਼ੇਵਰਾਂ ਵਲੋਂ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਵੀਡੀਓ ਕਾਨਫਰੰਸਿੰਗ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। 15 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਰਕ ਮੈਂਬਰ ਦੇਸ਼ਾਂ ਦੇ ਸਿਹਤ ਮਾਹਿਰ ਕੋਵਿਡ -19 ਵਿਰੁੱਧ ਲੜਾਈ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਚਾਰ ਕਰ ਸਕਦੇ ਹਨ।
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, 'ਭਾਰਤ ਨੇ ਸਾਰੇ ਸਾਰਕ ਦੇਸ਼ਾਂ ਲਈ ਕੋਵਿਡ -19 ਨਾਲ ਸਬੰਧਤ ਜਾਣਕਾਰੀ, ਗਿਆਨ, ਮਹਾਰਤ ਅਤੇ ਚੰਗੀਆਂ ਪਹਿਲਕਦਮੀਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਆਨਲਾਈਨ ਪਲੇਟਫਾਰਮ ਸਾਂਝਾ ਕਰਨ ਦਾ ਪ੍ਰਸਤਾਵ ਦਿੱਤਾ ਹੈ।'