ਪੰਜਾਬ

punjab

ETV Bharat / bharat

ਗਾਂਧੀ ਜੀ ਦੇ ਕਤਲ ਦਾ ਦੇਸ਼ 'ਤੇ ਅਸਰ

ਮਹਾਤਮਾ ਗਾਂਧੀ ਆਪਣੀ ਰੋਜ਼ਾਨਾ ਪ੍ਰਾਰਥਨਾ ਸਭਾ ਲਈ ਜਾ ਰਹੇ ਸਨ, ਜਦੋਂ 30 ਜਨਵਰੀ, 1948 ਨੂੰ ਨਵੀਂ ਦਿੱਲੀ ਦੇ ਬਿਰਲਾ ਹਾਉਸ ਦੇ ਅਹਾਤੇ ਵਿੱਚ ਇੱਕ ਕਾਤਲ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੀ ਮੌਤ ਦੇਸ਼ ਨੂੰ ਆਜ਼ਾਦੀ ਮਿਲਣ ਮਗਰੋਂ ਇੱਕ ਸਾਲ ਤੋਂ ਵੀ ਘੱਟ ਸਮੇਂ 'ਚ ਹੋਈ, ਜਿਸ ਨੇ ਸਾਰੇ ਮੁਲਕ ਨੂੰ ਹੈਰਾਨ ਕਰ ਦਿੱਤਾ।

ਫ਼ੋਟੋ

By

Published : Sep 1, 2019, 7:03 AM IST

ਮਹਾਤਮਾ ਗਾਂਧੀ ਆਪਣੀ ਰੋਜ਼ਾਨਾ ਪ੍ਰਾਰਥਨਾ ਸਭਾ ਲਈ ਜਾ ਰਹੇ ਸਨ, ਜਦੋਂ 30 ਜਨਵਰੀ, 1948 ਨੂੰ ਨਵੀਂ ਦਿੱਲੀ ਦੇ ਬਿਰਲਾ ਹਾਉਸ ਦੇ ਅਹਾਤੇ ਵਿੱਚ ਇੱਕ ਕਾਤਲ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੀ ਮੌਤ ਦੇਸ਼ ਨੂੰ ਆਜ਼ਾਦੀ ਮਿਲਣ ਮਗਰੋਂ ਇੱਕ ਸਾਲ ਤੋਂ ਵੀ ਘੱਟ ਸਮੇਂ 'ਚ ਹੋਈ, ਜਿਸ ਨੇ ਸਾਰੇ ਮੁਲਕ ਨੂੰ ਹੈਰਾਨ ਕਰ ਦਿੱਤਾ। ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੇ ਪਿਸਤੌਲ ਖਰੀਦਿਆ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇਸ ਭਿਆਨਕ ਕਾਰੇ ਦੀ ਸਿਖਲਾਈ ਲਈ। 20 ਜਨਵਰੀ 1948 ਨੂੰ ਰਾਸ਼ਟਰਪਿਤਾ ਦੇ ਕਤਲ ਦੀ ਅਸਫਲ ਕੋਸ਼ਿਸ਼ ਕਰਨ ਮਗਰੋਂ ਨਾਥੂਰਾਮ ਗੋਡਸੇ ਗਵਾਲੀਅਰ ਆ ਗਏ ਸਨ।

ਵੀਡੀਓ

ਹਿੰਦੂ ਮਹਾਂ ਸਭਾ ਦੇ ਨੇਤਾਵਾਂ ਦੀ ਮਦਦ ਨਾਲ, ਗੋਡਸੇ ਨੇ 500 ਰੁਪਏ ਵਿੱਚ ਪਿਸਤੌਲ ਖਰੀਦਿਆ ਅਤੇ ਸਿਖਲਾਈ ਸ਼ੁਰੂ ਕੀਤੀ ਸੀ। 29 ਜਨਵਰੀ ਨੂੰ ਗੋਡਸੇ ਦਿੱਲੀ ਪਹੁੰਚੇ ਜਿੱਥੇ ਅਗਲੇ ਹੀ ਦਿਨ ਉਸ ਨੇ ਗਾਂਧੀ ਦੇ ਸੀਨੇ ਅਤੇ ਪੇਟ 'ਤੇ ਤਿੰਨ ਗੋਲੀਆਂ ਚਲਾਈਆਂ। ਪੂਰਾ ਦੇਸ਼ ਹਿੱਲ ਗਿਆ ਸੀ, ਪਰ ਹਿੰਦੂ ਮਹਾਂ ਸਭਾ ਦੇ ਮੈਂਬਰ ਗਾਂਧੀ ਦੀ ਮੌਤ ਨੂੰ ਆਪਣੀ ਜਿੱਤ ਵਜੋਂ ਮਨਾ ਰਹੇ ਸਨ।

ਨੱਥੂਰਾਮ ਗੌਡਸੇ, ਜਿਸਨੂੰ ਮਹਾਤਮਾ ਗਾਂਧੀ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ, ਹਿੰਦੂ ਮਹਾਂ ਸਭਾ ਲਈ ਨਾਇਕ ਬਣ ਗਿਆ। 15 ਨਵੰਬਰ 1949 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਨ੍ਹਾਂ ਦੇ ਸਮਰਥਕ ਇਸ ਦਿਨ ਨੂੰ 'ਕੁਰਬਾਨੀ ਦਿਵਸ' ਵਜੋਂ ਮਨਾਉਂਦੇ ਹਨ। ਡਾ. ਪਰਚੂਰੇ ਅਤੇ ਉਸਦੇ ਰਿਸ਼ਤੇਦਾਰ ਗੰਗਾਧਰ ਦੰਦਾਵਟੇ (ਡਾਂਡਾ-ਵੀਟੀ) ਨੇ ਗਾਂਧੀ ਦੇ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਗੋਡਸੇ ਨੇ ਉਨ੍ਹਾਂ ਤੋਂ ਪਿਸਤੌਲ ਹਾਸਲ ਕੀਤੀ ਕਿਉਂਕਿ ਉਸ ਸਮੇਂ ਗਵਾਲੀਅਰ ਚ ਬੰਦੂਕ ਲੈਣ ਲਈ ਲਾਇਸੈਂਸ ਦੀ ਲੋੜ ਨਹੀਂ ਸੀ। ਇਤਿਹਾਸ ਦੀ ਵੱਡੀ ਵਿਡੰਬਨਾਂ ਹੀ ਰਹੀ ਕਿ ਅਹਿੰਸਾ ਦੇ ਪੁਜਾਰੀ ਨੂੰ ਗੋਡਸੇ ਦੀ ਗੋਲੀ ਨੇ ਮਾਰ ਦਿੱਤਾ। ਗਾਂਧੀ ਦੇ ਕਤਲ ਦਾ ਦੇਸ਼ ਵਿੱਚ ਤੁਰੰਤ ਅਤੇ ਸਦਵੀਂ ਅਸਰ ਪਿਆ।

ABOUT THE AUTHOR

...view details