ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਡਾਕਟਰਾਂ ਵਿਰੁੱਧ ਹੋ ਰਹੇ ਹਿੰਸਕ ਹਮਲੇ ਦੇ ਰੋਸ ਵਿੱਚ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਵੱਲੋਂ ਅਜੇ ਵੀ ਹੜਤਾਲ ਜਾਰੀ ਹੈ।
17 ਜੂਨ ਨੂੰ ਡਾਕਟਰਾਂ ਨੇ ਆਪਣੀ ਹੜਤਾਲ ਨੂੰ ਅਗੇ ਵਧਾਉਂਦੇ ਹੋਏ ਓਪੀਡੀ ਸਮੇਤ ਗੈਰ ਜ਼ਰੂਰੀ ਸੇਵਾਵਾਂ ਨੂੰ 24 ਘੰਟਿਆਂ ਲਈ ਬੰਦ ਕਰ ਦਿੱਤਾ ਹੈ। ਇਹ ਸੇਵਾਵਾਂ ਮੁੜ ਮੰਗਲਵਾਰ ਸਵੇਰੇ 6 ਵਜੇ ਤੋਂ ਸ਼ੁਰੂ ਹੋਣਗੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਚਲਦੀਆਂ ਰਹਿਣਗੀਆਂ।
ਜਿਥੇ ਇੱਕ ਪਾਸੇ ਆਈਐਮਏ ਵੱਲੋਂ ਹੜਤਾਲ ਜਾਰੀ ਰੱਖਦੇ ਹੋਏ ਓਪੀਡੀ ਸਮੇਤ ਗੈਰ ਜ਼ਰੂਰੀ ਸਿਹਤ ਸੇਵਾਵਾਂ ਉੱਤੇ ਰੋਕ ਲਗਾਈ ਗਈ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਦੇ ਏਮਜ਼ ਹਸਪਤਾਲ ਵੱਲੋਂ ਹੜਤਾਲ ਬੰਦ ਕਰ ਦਿੱਤੀ ਗਈ ਸੀ। ਪਰ ਦੇਰ ਰਾਤ ਏਮਜ਼ ਦੇ ਇੱਕ ਡਾਕਟਰ ਨਾਲ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਆਈ ਜਿਸ ਤੋਂ ਬਾਅਦ ਹੜਤਾਲ ਜਾਰੀ ਹੈ।
ਕੀ ਹੈ ਮਾਮਲਾ
ਬੀਤੇ ਦਿਨੀਂ ਪੱਛਮੀ ਬੰਗਾਲ ਵਿੱਚ ਡਾਕਟਰਾਂ ਉੱਤੇ ਹਿੰਸਕ ਹਮਲੇ ਦੀ ਘਟਨਾਂ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ ਵੱਲੋਂ ਖ਼ੁਦ ਦੀ ਸੁਰੱਖਿਆ ਲਈ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਚਲਦੀਆਂ 300 ਤੋਂ ਵੱਧ ਡਾਕਟਰਾਂ ਨੇ ਅਸਤੀਫੇ ਦੇ ਦਿੱਤੇ ਹਨ।