ਪੰਜਾਬ

punjab

ETV Bharat / bharat

ਗੁਰੂਗਰਾਮ ਹਿੰਸਾ: ਹਿੰਦੂ ਮੁਸਲਿਮ ਦੀ ਲੜਾਈ ਨਹੀਂ, ਗੁੰਡਾਗਰਦੀ ਵਿਖਾਉਣ ਲਈ ਕੀਤਾ ਹਮਲਾ - gurugram violence

ਗੁਰੂਗਰਾਮ 'ਚ ਹੋਲੀ ਵਾਲੇ ਦਿਨ ਬੱਚੇ ਤੋਂ ਕ੍ਰਿਕੇਟ ਖੇਡਦਿਆਂ ਕੁਝ ਲੋਕਾਂ ਦੇ ਗੇਂਦ ਵਜਣ ਕਾਰਨ ਹੋਇਆ ਵਿਵਾਦ। ਲੋਕਾਂ ਨੇ ਹਿੰਦੂ ਮੁਸਲਿਮ ਲੜਾਈ ਦਾ ਦਿੱਤਾ ਰੂਪ। ਇਸ ਗੱਲ ਤੋਂ ਪਰਿਵਾਰ ਵਾਲਿਆਂ ਨੇ ਕੀਤਾ ਸਾਫ਼ ਮੰਨ੍ਹਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਕੋਈ ਧਰਮ ਦੀ ਲੜਾਈ ਨਹੀਂ ਸਿਰਫ਼ ਗੁੰਡਾਗਰਦੀ ਵਿਖਾਉਣ ਲਈ ਕੀਤਾ ਗਿਆ ਸਾਰਾ ਕੁਝ।

ਕੁੱਟਮਾਰ ਕਰਦੇ ਲੋਕ

By

Published : Mar 24, 2019, 3:14 PM IST

ਗੁਰੂਗਰਾਮ: ਪਿਛਲੇ ਦਿਨੀਂ ਸਾਈਬਰ ਸਿਟੀ 'ਚ ਹੋਈ ਕੁੱਟਮਾਰ ਦੇ ਮਾਮਲੇ 'ਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਹਿੰਦੂ ਮੁਸਲਿਮ ਦੀ ਲੜਾਈ ਨਹੀਂ ਹੈ ਸਿਰਫ਼ ਗੁੰਡਾਗਰਦੀ ਵਿਖਾਉਣ ਲਈ ਸਭ ਕੁਝ ਕੀਤਾ ਗਿਆ। ਇਸ ਨੂੰ ਫਿਰਕੂ ਰੂਪ ਨਾ ਦਿੱਤਾ ਜਾਵੇ।
ਦਰਅਸਲ, ਹੋਲੀ ਵਾਲੇ ਦਿਨ ਸਾਈਬਰ ਸਿਟੀ ਦੇ ਭੂਪ ਸਿੰਘ ਨਗਰ 'ਚ ਕ੍ਰਿਕਟ ਖੇਡ ਰਹੇ ਬੱਚੇ ਦੀ ਗੇਂਦ ਕੁਝ ਲੋਕਾਂ ਦੇ ਲੱਗ ਗਈ ਸੀ ਜਿਸ ਕਰਕੇ ਹੰਗਾਮਾ ਹੋ ਗਿਆ। ਗੱਲ ਇੰਨੀ ਵੱਧ ਗਈ ਕਿ ਇਹ ਲੜਾਈ ਪਰਿਵਾਰ ਵਾਲਿਆਂ ਤੱਕ ਪੁੱਜ ਗਈ। ਇਸ ਦੇ ਚਲਦਿਆਂ ਦਰਜਨ ਲੋਕਾਂ ਨੇ ਪਰਿਵਾਰ ਵਾਲਿਆਂ 'ਤੇ ਹਮਲਾ ਕਰਕੇ ਤੇ ਜੰਮ ਕੇ ਕੁੱਟ ਮਾਰ ਕੀਤੀ। ਇਸ ਮਾਮਲੇ 'ਚ ਕਈ ਲੋਕ ਜ਼ਖ਼ਮੀ ਹੋਏ।
ਇਸ ਲੜਾਈ ਸਬੰਧੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਹਿੰਦੂ-ਮੁਸਲਿਮ ਦੀ ਲੜਾਈ ਹੈ। ਪਰ ਪਰਿਵਾਰ ਵਾਲਿਆਂ ਵਲੋਂ ਇਸ ਗੱਲ ਤੋਂ ਇਨਕਾਰ ਕੀਤਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਕੋਈ ਧਰਮ ਦੀ ਲੜਾਈ ਨਹੀਂ ਹੈ ਸਿਰਫ਼ ਆਪਣੀ ਗੁੰਡਾਗਰਦੀ ਵਿਖਾਉਣ ਲਈ ਸਭ ਕੁਝ ਕੀਤਾ ਗਿਆ।
ਇਸ ਹਮਲੇ ਦੇ ਚਲਦਿਆਂ ਪੂਰੇ ਪਰਿਵਾਰ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਵਾਲਿਆਂ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ABOUT THE AUTHOR

...view details