ਬਿਹਾਰ: ਰੋਹਤਾਸ ਦੇ ਸਾਸਰਾਮ ਵਿੱਚ ਬਣੇ ਗੁਰਦੁਆਰਾ ਬਾਗ ਦੀ ਅਲੱਗ ਹੀ ਪਛਾਣ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਬਣੇ ਬਾਗ ਦੇ ਚਬੂਤਰੇ 'ਤੇ ਗੁਰੂ ਤੇਗ ਬਹਾਦੁਰ ਜੀ ਨੇ 21 ਦਿਨ ਗੁਜ਼ਾਰੇ ਸੀ।
ਜਾਣਕਾਰੀ ਅਨੁਸਾਰ ਸਾਸਰਾਮ ਦੇ ਸਾਗਰ 'ਤੇ ਸਥਿਤ ਗੁਰੂ ਤੇਗ ਬਹਾਦੁਰ ਬਾਗ ਦਾ ਗੁਰਦੁਆਰਾ ਅੱਜ ਵੀ ਮੌਜੂਦ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ 1660ਈਂ ਵਿੱਚ ਇਸ ਜਗ੍ਹਾ 'ਤੇ ਆਏ ਸੀ ਅਤੇ 21 ਦਿਨ ਤੱਕ ਦਾ ਸਮਾ ਇੱਥੇ ਗੁਜ਼ਾਰਿਆ ਸੀ। ਗੁਰਦੁਆਰਾ ਦੇ ਗ੍ਰੰਥੀ ਦੀ ਮੰਨੀਏ ਤਾਂ ਗੁਰੂ ਤੇਗ ਬਹਾਦਰ ਇਸ ਜਗ੍ਹਾ 'ਤੇ ਇਸ ਲਈ ਬੁਲਾਏ ਗਏ ਸੀ ਕਿਉਕਿ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਲੱਗੇ ਬਗੀਚੇ ਦੇ ਦਰੱਖ਼ਤ ਸੁੱਕਣ ਲੱਗੇ ਪਏ ਸੀ ਤਾਂ ਗੁਰੂ ਜੀ ਨੇ 21 ਦਿਨਾਂ ਤੱਕ ਗੁਰਦੁਆਰਾ ਵਿੱਚ ਬਣੇ ਚਬੂਤਰੇ 'ਤੇ ਬੈਠ ਕੇ ਤਪੱਸਿਆ ਕੀਤੀ ਅਤੇ ਆਪਣੇ ਨਾਲ ਲਿਆਂਦੇ ਘੋੜੇ ਨੂੰ ਉਸ ਦਰੱਖਤ ਨਾਲ ਬੰਨ੍ਹ ਦਿੱਤਾ। ਗੁਰਦੁਆਰੇ ਦੇ ਅੰਦਰ ਲਗਭਗ 350 ਸਾਲ ਪੁਰਾਣਾ ਦਰੱਖਤ ਸੁੱਕਣ ਦੀ ਸਥਿਤੀ 'ਤੇ ਪਹੁੰਚ ਗਿਆ ਸੀ ਜਿਸ ਨੂੰ ਗੁਰੂ ਤੇਗ ਬਹਾਦੁਰ ਜੀ ਨੇ ਉਸ ਦਰੱਖ਼ਤ ਨਾਲ ਘੋੜਾ ਬੰਨ੍ਹ ਕੇ ਹਰਿਆਲੀ ਲਿਆ ਦਿੱਤੀ।