ਗਾਜ਼ੀਆਬਾਦ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਗੱਡੀ ਵਿੱਚੋਂ120 ਕਿਲੋ ਸੋਨਾ ਬਰਾਮਦ ਕੀਤਾ ਹੈ। ਸੋਨਾ ਲੈ ਕੇ ਜਾ ਰਹੀ ਗੱਡੀ ਵਿੱਚ 2 ਸੁਰੱਖਿਆ ਗਾਰਡ ਵੀ ਮੌਜੂਦ ਸਨ।
ਇੱਥੇ ਪੁਲਿਸ ਨੇ ਨਾਕੇਬੰਦੀ ਦੌਰਾਨ ਬਰਾਮਦ ਕੀਤਾ 120 ਕਿਲੋ ਸੋਨਾ - ghaziabad
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਗੱਡੀ ਵਿੱਚੋਂ ਕੁਝ ਬਕਸਿਆਂ ਵਿੱਚ ਬੰਦ 120 ਕਿਲੋ ਸੋਨਾ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਆਮਦਨ ਤੇ ਕਰ ਵਿਭਾਗ ਨੂੰ ਦੇ ਦਿੱਤੀ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਸੋਨਾ ਦਿੱਲੀ ਤੋਂ ਹਰਿਦਵਾਰ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਇਸ ਦੀ ਜਾਣਕਾਰੀ ਆਮਦਨ ਤੇ ਕਰ ਵਿਭਾਗ ਨੂੰ ਦੇ ਦਿੱਤੀ ਹੈ ਤੇ ਸੋਨਾ ਕਿੱਥੇ ਤੇ ਕਿਉਂਲਿਜਾਇਆ ਜਾ ਰਿਹਾ ਸੀ, ਇਨ੍ਹਾਂ ਕਾਰਨਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਜਿਸ ਕੰਪਨੀ ਦਾ ਇਹ ਸੋਨਾ ਹੈ ਉਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਸਬੰਧੀ ਉਨ੍ਹਾਂ ਕੋਲ ਸਾਰੇ ਪੁਖ਼ਤਾ ਦਸਤਾਵੇਜ਼ ਮੌਜੂਦ ਹਨ ਪਰ ਫ਼ਿਲਹਾਲ ਪੁਲਿਸ ਵੱਲੋਂ ਇਸ ਦੀ ਤਸਦੀਕ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਐਸਪੀ ਅਰਵਿੰਦ ਮੌਰਿਆ ਦਾ ਕਹਿਣਾ ਹੈ ਕਿ ਆਮਦਨ ਤੇ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਜਾਵੇਗੀ ਕਿ ਇਸਸੋਨੇ ਦੀਗੈਰਕਾਨੂੰਨੀ ਢੰਗ ਨਾਲ ਤਸਕਰੀ ਤਾਂ ਨਹੀਂ ਸੀ ਕੀਤੀਜਾ ਰਹੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਸੋਨਾ ਅਸਲੀ ਹੈ ਜਾਂ ਨਕਲੀ।