ਪੰਜਾਬ

punjab

ETV Bharat / bharat

ਗਾਜ਼ੀਆਬਾਦ ਨਗਰ ਨਿਗਮ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਲੋਕਾਂ ਨੂੰ ਕਰ ਰਿਹਾ ਜਾਗਰੂਕ

ਗਾਜ਼ੀਆਬਾਦ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਲੰਮੇ ਸਮੇਂ ਤੋਂ ਮੁਹਿੰਮਾਂ ਤੇ ਰੈਲੀਆਂ ਰਾਹੀਂ ਸ਼ਹਿਰ ਵਾਸੀਆਂ ਨੂੰ ਸਿੰਗਲ-ਯੂਜ਼ਲ ਪਲਾਸਟਿਕ ਦੀ ਵਰਤੋਂ ਪ੍ਰਤੀ ਜਾਗਰੁਕ ਕਰ ਰਹੇ ਹਨ।

ਫ਼ੋਟੋ
ਫ਼ੋਟੋ

By

Published : Dec 24, 2019, 8:03 AM IST

ਉੱਤਰਪ੍ਰਦੇਸ਼: ਗਾਜ਼ੀਆਬਾਦ ਜਿਸ ਨੂੰ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ, ਇੱਥੇ ਸਿੰਗਲ ਯੂਜ਼ ਪਲਾਸਟਿਕ ਬਾਰੇ ਜਾਗਰੁਕਤਾ ਵੇਖੀ ਜਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਗਾਜ਼ੀਆਬਾਦ ਨਗਰ ਨਿਗਮ ਲੰਮੇ ਸਮੇਂ ਤੋਂ ਮੁਹਿੰਮਾਂ ਅਤੇ ਰੈਲੀਆਂ ਰਾਹੀਂ ਵਸਨੀਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਪ੍ਰਤੀ ਜਾਗਰੁਕ ਕਰ ਰਹੇ ਹਨ।

ਵੀਡੀਓ

ਗਾਜ਼ੀਆਬਾਦ ਉੱਤਰ ਪ੍ਰਦੇਸ਼ ਦਾ ਪਹਿਲਾ ਜ਼ਿਲ੍ਹਾ ਹੈ, ਜਿੱਥੇ ਇਕੋ ਸਿੰਗਲ-ਯੂਜ਼ਲ ਪਲਾਸਟਿਕ ਦੀ ਵਰਤੋਂ ਕਰਦਿਆਂ 3 ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗਾਜ਼ੀਆਬਾਦ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਵਪਾਰੀ ਸਿੰਗਲ ਯੂਜ਼ ਪਲਾਸਟਿਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਸੌਂਪ ਰਹੇ ਹਨ।

ਸ਼ਹਿਰ ਦੇ ਚਾਰ ਕਬਾੜ ਮਾਲਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਟੰਨ ਪਲਾਸਟਿਕ ਸੌਂਪ ਦਿੱਤਾ ਹੈ। ਗਾਜ਼ੀਆਬਾਦ ਨਗਰ ਨਿਗਮ ਵੱਲੋਂ 1 ਮਹੀਨੇ ਵਿੱਚ ਤਿੰਨ ਪਲਾਸਟਿਕ ਸੜਕਾਂ ਬਣਾਈਆਂ ਗਈਆਂ ਹਨ। ਨਗਰ ਨਿਗਮ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਵਿਰੁੱਧ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਮਹਾਂ ਰੈਲੀ ਦਾ ਆਯੋਜਨ ਕਰੇਗੀ।

ਨਗਰ ਨਿਗਮ ਵੱਲੋਂ ਇਕ ਬਰਤਨ ਬੈਂਕ ਸਥਾਪਤ ਕੀਤਾ ਗਿਆ ਹੈ। ਇਸ ਬਰਤਨ ਬੈਂਕ ਵਿਚ ਸਟੀਲ ਦੇ ਬਰਤਨ ਹਨ, ਜਿਨ੍ਹਾਂ ਨੂੰ ਆਮ ਲੋਕ ਤਿਉਹਾਰਾਂ ਅਤੇ ਕਮਿਊਨਿਟੀ ਮੇਲਿਆਂ ਦੇ ਮੌਕੇ 'ਤੇ ਇਸਤੇਮਾਲ ਕਰ ਸਕਦੇ ਹਨ।

ABOUT THE AUTHOR

...view details