ਪੰਜਾਬ

punjab

ETV Bharat / bharat

ਪਟਨਾ: ਨਗਰ ਨਿਗਮ ਵਲੋਂ ਕੰਮ ਕਰਦੇ ਸਮੇਂ ਪਾਈਪ ਲਾਈਨ ਹੋਈ ਲੀਕ

ਪਟਨਾ ਦੇ ਸ਼ਾਸਤਰੀ ਨਗਰ ਵਿੱਚ ਨਾਲਾ ਓੜਾਹੀ 'ਚ ਪਾਈਪ ਲਾਈਨ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Shastri Nagar at Patna
ਪਾਈਪ ਲਾਈਨ ਲੀਕ

By

Published : May 12, 2020, 7:38 PM IST

ਪਟਨਾ: ਸ਼ਾਸਤਰੀ ਨਗਰ ਥਾਣੇ ਦੇ ਬਿਲਕੁਲ ਪਿੱਛੇ ਇਲਾਕੇ ਵਿੱਚ ਉਸ ਸਮੇਂ ਹਲਚਲ ਮੱਚ ਗਈ, ਜਦੋਂ ਨਗਰ ਨਿਗਮ ਦੇ ਕਰਮਚਾਰੀ ਡਰੇਨੇਜ ਦਾ ਕੰਮ ਕਰ ਰਹੇ ਸਨ ਅਤੇ ਇਸ ਦੌਰਾਨ ਨਾਲੇ ਦੇ ਅੰਦਰੋਂ ਗੈਸ ਪਾਈਪ ਲਾਈਨ ਲੀਕ ਹੋ ਗਈ। ਆਲੇ ਦੁਆਲੇ ਦੇ ਲੋਕ ਇਸ ਘਟਨਾ ਤੋਂ ਬਾਅਦ ਬਹੁਤ ਡਰੇ ਹੋਏ ਹਨ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਗੇਲ ਇੰਡੀਆ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਗੈਸ ਲੀਕ ਹੋਣ 'ਤੇ ਰੋਕ ਲਗਾ ਦਿੱਤੀ। ਇਸ ਦੌਰਾਨ ਗੇਲ ਇੰਡੀਆ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਕੇ ਚੌਕਸ ਰਹੇ।

ਨਗਰ ਨਿਗਮ ਦੇ ਨਿਜੀ ਕੈਮਰਾਮੈਨ ਦੇ ਕੈਮਰੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਗਈ। ਕੈਮਰੇ ਵਿਚ ਸਾਹਮਣੇ ਆਇਆ ਹੈ ਕਿ ਘਟਨਾ ਉਸ ਸਮੇਂ ਹੋਈ ਜਦੋਂ ਨਗਰ ਨਿਗਮ ਦੀ ਜੇਸੀਬੀ ਨਾਲ ਨਾਲਾ ਓੜਾਹੀ ਕਰ ਰਹੀ ਸੀ। ਫਿਲਹਾਲ, ਲਿੰਕ ਪਾਈਪ ਦੀ ਮੁਰੰਮਤ ਤੋਂ ਬਾਅਦ ਹੀ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਇਹ ਵੀ ਪੜ੍ਹੋ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਈ.ਟੀ.ਵੀ. ਭਾਰਤ ਦੀ ਖ਼ਾਸ ਗੱਲਬਾਤ

ABOUT THE AUTHOR

...view details