ਨਵੀਂ ਦਿੱਲੀ: ਲੱਦਾਖ ਵਿਖੇ ਗਲਵਾਨ ਘਾਟੀ 'ਚ ਪਿਛਲੇ ਦਿਨੀਂ ਚੀਨ ਦੇ ਨਾਲ ਹੋਈ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ। ਸੈਨਾ ਦੇ ਸੁਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਖਮੀ ਹੋਏ ਜਵਾਨਾਂ ਵਿਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 18 ਜਵਾਨ ਲੇਹ ਵਿੱਚ ਸੈਨਾ ਦੇ ਹਸਪਤਾਲ ਵਿੱਚ ਭਰਤੀ ਹਨ।
ਸੀਮਾ ਵਿਵਾਦ: ਝੜਪ ਵਿੱਚ ਜ਼ਖਮੀ ਜਵਾਨਾਂ ਦੀ ਹਾਲਤ ਠੀਕ, ਕੋਈ ਵੀ ਸੈਨਿਕ ਲਾਪਤਾ ਨਹੀਂ - ਲੱਦਾਖ ਵਿੱਚ ਚੀਨ ਨਾਲ ਲੜਾਈ
ਭਾਰਤੀ ਫੌਜ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਚੀਨ ਨਾਲ ਹੋਈ ਝੜਪ ਵਿੱਚ ਕੋਈ ਵੀ ਭਾਰਤੀ ਫੌਜੀ ਲਾਪਤਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਝੜਪ ਵਿੱਚ ਜ਼ਖਮੀ ਹੋਈ ਜਵਾਨਾਂ ਦੀ ਹਾਲਤ ਠੀਕ ਹੈ। ਜੋ ਜਲਦ ਹੀ ਆਪਣੀ ਡਿਊਟੀ 'ਤੇ ਪਰਤ ਜਾਣਗੇ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਖਮੀ ਜਵਾਨ 15 ਦਿਨ ਬਾਅਦ ਠੀਕ ਹੋ ਕੇ ਆਪਣੀ ਡਿਊਟੀ 'ਤੇ ਵਾਪਿਸ ਪਰਤ ਜਾਣਗੇ। ਇਸ ਤੋਂ ਅਲਾਵਾ 58 ਜਵਾਨ ਦੂਜੇ ਹਸਪਤਾਲਾਂ ਵਿੱਚ ਭਰਤੀ ਹਨ। ਉਹ ਵੀ ਇੱਕ ਹਫ਼ਤੇ ਬਾਅਦ ਆਪਣੀ ਡਿਊਟੀ 'ਤੇ ਆ ਜਾਣਗੇ।
ਕੋਈ ਵੀ ਭਾਰਤੀ ਜਵਾਨ ਲਾਪਤਾ ਨਹੀਂ
ਭਾਰਤੀ ਫੌਜ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਤੋਂ ਬਾਅਦ ਇਸ ਦੇ ਬਹੁਤ ਸਾਰੇ ਸੈਨਿਕ ਲਾਪਤਾ ਹਨ। ਸੈਨਾ ਨੇ ਆਪਣੇ ਬਿਆਨ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਭਾਰਤੀ ਸੈਨਿਕ ਕਾਰਵਾਈ ਵਿੱਚ ਲਾਪਤਾ ਨਹੀਂ ਹੈ।