ਨਵੀਂ ਦਿੱਲੀ: ਜਪਾਨ 'ਚ ਚੱਲ ਰਹੇ ਜੀ-20 ਸੰਮੇਲਨ ਵਿੱਚ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋਈ। ਇਸ ਮੌਕੇ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ਜਿੱਤਣ 'ਤੇ ਵਧਾਈ ਦਿੱਤੀ।
ਜੀ-20 ਸੰਮੇਲਨ: ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਵਿਚਾਲੇ ਹੋਈ ਮੁਲਾਕਾਤ
ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਨੇ ਜਪਾਨ ਵਿੱਚ ਚੱਲ ਰਹੇ ਜੀ-20 ਸੰਮੇਲਨ ਦੌਰਾਨ ਮੁਲਾਕਾਤ ਕੀਤੀ।
ਡੋਨਲਡ ਟਰੰਪ ਨੇ ਕਿਹਾ, "ਭਾਰਤ ਨਾਲ ਅਮਰੀਕਾ ਦੇ ਰਿਸ਼ਤੇ ਵਧੀਆ ਹੋਏ ਹਨ। ਅਸੀਂ ਭਾਰਤ ਨਾਲ ਅਮਰੀਕਾ ਦੀ ਦੋਸਤੀ ਨੂੰ ਇੱਕ ਨਵੀਂ ਉਚਾਈ 'ਤੇ ਲੈ ਕੇ ਜਾਣ ਲਈ ਵਚਨਬੱਧ ਹਾਂ। ਮੈਂ ਇਸ ਗੱਲ ਨੂੰ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਅਸੀਂ ਕਈ ਤਰੀਕਿਆਂ ਨਾਲ ਇਕੱਠੇ ਕੰਮ ਕਰਾੰਗੇ ਜਿਸ ਵਿੱਚ ਮਿਲਟਰੀ ਵੀ ਸ਼ਾਮਲ ਹੋਵੇਗੀ। ਅਸੀਂ ਅੱਜ ਵਪਾਰ ਤੇ ਚਰਚਾ ਕਰਾਂਗੇ।"
ਨਰਿੰਦਰ ਮੋਦੀ ਨੇ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ, "ਲੋਕਤੰਤਰ ਅਤੇ ਸ਼ਾਂਤੀ ਲਈ ਅਸੀਂ ਵਚਨਬੱਧ ਹਾਂ ਸਾਡਾ ਮੰਤਰ 'ਸਬਕਾ ਸਾਥ ਸਬਕਾ ਵਿਕਾਸ' ਹੈ। ਅਸੀਂ 'ਮੇਕ ਇੰਨ ਇੰਡੀਆ' ਦੇ ਮੰਤਰ ਨਾਲ ਅੱਗੇ ਵਧ ਰਹੇ ਹਾਂ। ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਵਪਾਰਕ ਸਮਝੌਤੇ ਹਨ। ਅਸੀਂ ਅਮਰੀਕਾ ਨਾਲ ਸਾਕਾਰਾਤਮਕ ਸਬੰਧਾਂ ਲਈ ਕੰਮ ਕਰਨ ਦਾ ਯਤਨ ਕਰਾਂਗੇ।"