ਇਡੁੱਕੀ: ਕੇਰਲ ਦੇ ਇਡੁੱਕੀ ਦੇ ਪਿੰਡ ਕਾਂਥਲੂਰ 'ਚ ਟੈਮਾਰਿਲੋ ਨਾਂਅ ਦਾ ਫਲ ਉਗਾਇਆ ਜਾ ਰਿਹਾ ਹੈ ਜਿਸ ਨੂੰ ਉੱਥੇ ਦੀ ਸਥਾਨਕ ਭਾਸ਼ਾ 'ਚ ਮਰਾਥਾਕੱਲ਼ੀ ਕਿਹਾ ਜਾਂਦਾ ਹੈ। ਇਸ ਫਲ ਦੀ ਡਿਮਾਂਡ ਵੀ ਦਿਨੋਂ-ਦਿਨ ਕਾਫ਼ੀ ਵੱਧ ਰਹੀ ਹੈ ਜਿਸ ਨਾਲ ਉੱਥੇ ਦੇ ਕਿਸਾਨਾਂ ਨੇ ਇਸ ਫ਼ਸਲ ਨੂੰ ਜ਼ਿਆਦਾ ਉਗਾਉਣ ਦਾ ਫ਼ੈਸਲਾ ਲਿਆ ਹੈ।
ਕੀ ਹੁੰਦਾ ਹੈ ਟੈਮਾਰਿਲੋ?
ਟੈਮਾਰਿਲੋ ਬਾਹਰੋਂ ਦੇਖਣ ਚ ਟਮਾਟਰ ਵਰਗਾ ਲਗਦਾ ਹੈ।ਜਦੋਂ ਕਿ ਅੰਦਰੋਂ ਇਹ ਬੈਂਗਣ ਵਾਂਗ ਬੀਜ ਵਾਲਾ ਹੁੰਦਾ ਹੈ। ਦਰਅਸਲ, ਇਹ ਫਲ ਗ੍ਰੀਸ ਅਤੇ ਪੇਰੂ ਵਰਗੇ ਦੇਸ਼ਾਂ ਦੀ ਫ਼ਸਲ ਹੈ। ਕੱਚੇ ਟੈਮਾਰਿਲੋ ਨੂੰ ਹੋਰ ਸਵਾਦੀ ਵਿਅੰਜਨ ਬਣਾਉਣ ਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਬੀਮਾਰੀ ਨੂੰ ਕਰੇਗਾ ਖ਼ਤਮ
ਇਸ ਫਲ 'ਚ ਵਿਟਾਮਿਨ-A ਅਤੇ ਆਇਰਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਦੀ ਬੀਮਾਰੀ ਚ ਕਾਫ਼ੀ ਲਾਹੇਵੰਦ ਸਿੱਧ ਹੁੰਦਾ ਹੈ। ਹਾਲਾਂਕਿ, ਲੋਕ ਇਸ ਫ਼ਲ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕਿਸਾਨ ਇਸ ਫਲ ਨੂੰ ਉਗਾ ਵੀ ਰਹੇ ਹਨ। ਇਸ ਫਲ ਨੂੰ ਖਾ ਕੇ ਭਾਵੇਂ ਲੋਕਾਂ ਦੇ ਚਿਹਰੇ ਖਿੜੇ ਹਨ, ਪਰ ਇਸ ਫਲ ਦੀ ਪੈਦਾਵਰ ਕਰਨ ਵਾਲੇ ਦੇ ਚਿਹਰੇ 'ਤੇ ਖੁਸ਼ੀ ਨਹੀਂ ਹੈ ਕਿਉਂਕਿ ਕਿਸਾਨਾਂ ਨੂੰ ਇਸ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਲਈ ਕਿਸਾਨਾਂ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜੇ ਸਰਕਾਰ ਮਦਦ ਕਰੇ ਤਾਂ ਕੇਰਲ ਦੇ ਸੇਬਾਂ ਵਾਂਗ ਇਹ ਫਲ ਵੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਸਕਦਾ ਹੈ।