ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਹੁਣ ਦਿੱਲੀ ਦੀ ਜਨਤਾ ਨੂੰ ਤੀਰਥ ਯਾਤਰਾ ਕਰਵਾਉਣ ਜਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਸ ਯੋਜਨਾ ਨੂੰ ਲੈ ਕੇ ਜੋ ਇਤਰਾਜ ਜਤਾਇਆ ਜਾ ਰਿਹਾ ਸੀ, ਉਸ ਨੂੰ ਖ਼ਾਰਿਜ ਕਰਦਿਆਂ ਸਰਕਾਰ ਨੇ ਮੰਜ਼ੂਰੀ ਦੇ ਦਿੱਤੀ ਹੈ। ਇਸ ਦੇ ਚੱਲਦੇ ਸ਼ੁੱਕਰਵਾਰ 12 ਜੁਲਾਈ ਨੂੰ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੇ ਤਹਿਤ ਦਿੱਲੀ ਦੇ ਸਫ਼ਦਰਜੰਗ ਰੇਲਵੇ ਸਟੇਸ਼ਨ ਤੋਂ ਸ਼ਾਮ 6 ਵਜੇ ਪੰਜਾਬ ਲਈ ਟ੍ਰੇਨ ਰਵਾਨਾ ਕੀਤੀ ਜਾਵੇਗੀ। ਇਸ ਦੇ ਤਹਿਤ ਦਿੱਲੀ ਸਰਕਾਰ ਯਾਤਰੀਆਂ ਨੂੰ ਅੰਮ੍ਰਿਤਸਰ, ਵਾਘਾ ਬਾਰਡਰ ਅਤੇ ਆਨੰਦਪੁਰ ਸਾਹਿਬ ਦੀ ਯਾਤਰਾ ਕਰਵਾਏਗੀ।
ਕੇਜਰੀਵਾਲ ਦਾ ਤੋਹਫ਼ਾ, ਤੀਰਥ ਯਾਤਰਾ ਸਕੀਮ ਤਹਿਤ ਅੱਜ ਪੰਜਾਬ ਰਵਾਨਾ ਕੀਤਾ ਜਾਵੇਗਾ ਜੱਥਾ - free pilgromage
ਦਿੱਲੀ ਕੇਜਰੀਵਾਲ ਸਰਕਾਰ ਬਜ਼ੁਰਗਾਂ ਨੂੰ ਯਾਤਰਾ ਮੁਫ਼ਤ ਕਰਵਾਉਣ ਜਾ ਰਹੀ ਹੈ। 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੇ ਤਹਿਤ ਕਰਵਾਈ ਜਾਣ ਵਾਲੀ ਇਸ ਯਾਤਰਾ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋ ਰਹੀ ਹੈ।
ਫ਼ੋਟੋ
ਦਿੱਲੀ 'ਚ 60 ਸਾਲ ਤੋਂ ਉੱਪਰ ਦੇ ਨਾਗਰਿਕ, ਜੋ ਬਕਾਇਦਾ ਦਿੱਲੀ ਦੇ ਨਾਗਰਿਕ ਹਨ ਅਤੇ ਉਨ੍ਹਾਂ ਕੋਲ ਆਪਣਾ ਵੋਟਰ ਕਾਰਡ ਹੈ। ਸਿਰਫ਼ ਉਹ ਲੋਕ ਹੀ ਇਸ ਮੁਫ਼ਤ ਤੀਰਥ ਸਥਾਨ ਦੀ ਯਾਤਰਾ ਕਰ ਪਾਉਣਗੇ। ਹਰ ਵਿਧਾਨ ਸਭਾ ਖ਼ੇਤਰ ਤੋਂ ਸਾਲ 'ਚ 1100 ਲੋਕ ਇਸ ਯੋਜਨਾ ਦਾ ਲਾਭ ਲੈਣਗੇ। ਇਲਾਕੇ ਦੇ ਵਿਧਾਇਕ ਦੀ ਸਿਫ਼ਾਰਿਸ਼ ਤੋਂ ਇਹ ਯਾਤਰਾ ਕੀਤੀ ਜਾ ਸਕੇਗੀ।
ਫ਼ਿਲਹਾਲ ਇਹ ਯਾਤਰਾ 5 ਧਾਰਮਿਕ ਅਸਥਾਨਾਂ 'ਤੇ ਜਾਵੇਗੀ
- ਦਿੱਲੀ-ਮਥੁਰਾ-ਵ੍ਰਿੰਦਾਵਨ-ਆਗਰਾ-ਫ਼ਤਿਹਪੁਰ ਸੀਕਰੀ-ਦਿੱਲੀ
- ਦਿੱਲੀ-ਹਰਿਦਵਾਰ-ਰਿਸ਼ੀਕੇਸ਼-ਨੀਲਕੰਠ-ਦਿੱਲੀ
- ਦਿੱਲੀ-ਅਜਮੇਰ-ਪੁਸ਼ਕਰ-ਦਿੱਲੀ
- ਦਿੱਲੀ-ਅੰਮ੍ਰਿਤਸਰ-ਵਾਘਾ ਬਾਰਡਰ-ਆਨੰਦਪੁਰ ਸਾਹਿਬ-ਦਿੱਲੀ
- ਦਿੱਲੀ-ਵੈਸ਼ਨੋ ਦੇਵੀ-ਜੰਮੂ-ਦਿੱਲੀ