ਨਵੀਂ ਦਿੱਲੀ: ਸਾਬਕਾ ਭਾਰਤੀ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਮਹਾਮਾਰੀ ਕੋਰੋਨਾਵਾਇਰਸ ਨਾਲ ਲੜਨ ਲਈ ਪੀਐਮ ਕੇਅਰਜ਼ ਫ਼ੰਡ ਵਿੱਚ 50 ਲੱਖ ਰੁਪਏ ਦੀ ਸਹਾਇਤਾ ਦੇਣ ਦੀ ਗੱਲ ਆਖੀ ਹੈ। ਯੁਵਰਾਜ ਨੇ ਲੋਕਾਂ ਨੂੰ ਇਸ ਘਾਤਕ ਵਾਇਰਸ ਵਿਰੁੱਧ ਇਕਜੁਟ ਰਹਿਣ ਦੀ ਅਪੀਲ ਵੀ ਕੀਤੀ।
ਕੋਰੋਨਾ ਨਾਲ ਜੰਗ: ਯੁਵਰਾਜ ਸਿੰਘ ਦੇਣਗੇ 50 ਲੱਖ ਰੁਪਏ - pm cares fund yuvraj singh
ਸਾਬਕਾ ਭਾਰਤੀ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਲਈ ਪੀਐਮ ਕੇਅਰਜ਼ ਫ਼ੰਡ ਵਿੱਚ 50 ਲੱਖ ਰੁਪਏ ਦੀ ਸਹਾਇਤਾ ਦੇਣਗੇ।
ਬੱਲੇਬਾਜ਼ ਯੁਵਰਾਜ ਸਿੰਘ
ਯੁਵਰਾਜ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਏਕਤਾ ਦਿਖਾਉਣ ਦੇ ਇਸ ਦਿਨ ਮੈਂ ਪੀਐਮ ਕੇਅਰਜ਼ ਫੰਡ ਨੂੰ 50 ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਹਾਂ। ਕਿਰਪਾ ਕਰਕੇ ਆਪਣੇ ਵੱਲੋਂ ਵੀ ਯੋਗਦਾਨ ਪਾਓ। ਨਾਲ ਹੀ ਯੁਵਰਾਜ ਨੇ ਲਿਖਿਆ ਕਿ ਅਸੀਂ ਉਦੋਂ ਮਜ਼ਬੂਤ ਹੁੰਦੇ ਹਾਂ ਜਦ ਇਕਜੱਟ ਹੁੰਦੇ ਹਾਂ।
ਦੱਸਣਯੋਗ ਹੈ ਕਿ ਦੇਸ਼ ਵਿੱਚ ਜਾਰੀ 21 ਦਿਨਾਂ ਦੇ ਲੌਡਕਡਾਊਨ ਦੇ ਬਾਵਜੂਦ ਕੋਰੋਨਾ ਪੀੜਤਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 4 ਹਜ਼ਾਰ ਤੋਂ ਪਾਰ ਕਰ ਗਿਆ ਹੈ ਅਤੇ ਹੁਣ ਤੱਕ ਇਹ ਵਾਇਰਸ 117 ਲੋਕਾਂ ਦੀ ਜਾਨ ਲੈ ਚੁੱਕਾ ਹੈ।