ਜੰਮੂ ਕਸ਼ਮੀਰ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਨੂੰ ਅਚਾਨਕ ਕਸ਼ਮੀਰ ਦੌਰੇ 'ਤੇ ਪਹੁੰਚੇ। ਇਸ ਦੀ ਪੁਸ਼ਟੀ ਇੱਕ ਅਧਿਕਾਰੀ ਨੇ ਕੀਤੀ ਹੈ। ਅੱਜ ਇਥੇ ਐੱਸ ਜੈਸ਼ੰਕਰ ਉਨ੍ਹਾਂ ਪਰਿਵਾਰਾਂ ਨਾਲ ਮਿਲੇ ਜਿਨ੍ਹਾਂ ਦੇ ਬੱਚੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਈਰਾਨ ਵਿੱਚ ਫਸੇ ਹੋਏ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਾਡੇ ਬੱਚਿਆਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ।
ਕਸ਼ਮੀਰ ਦੌਰੇ 'ਤੇ ਪਹੁੰਚੇ ਵਿਦੇਸ਼ ਮੰਤਰੀ ਕਸ਼ਮੀਰ ਦੌਰੇ 'ਤੇ ਪਹੁੰਚੇ ਵਿਦੇਸ਼ ਮੰਤਰੀ ਦੱਸਣਯੋਗ ਹੈ ਕਿ ਈਰਾਨ ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਦੇਸ਼ ਹੈ। ਇੱਥੇ ਕੋਰੋਨਾ ਵਾਇਰਸ ਕਾਰਨ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਇਰਾਨ ਵਿੱਚ ਭਾਰਤ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਫਸੇ ਹੋਏ ਹਨ। ਬੱਚਿਆਂ ਨੂੰ ਈਰਾਨ ਤੋਂ ਵਾਪਿਸ ਲਿਆਉਣ ਲਈ ਉਨ੍ਹਾਂ ਦੇ ਪਰਿਵਾਰ ਲਗਾਤਾਰ ਸਰਕਾਰ ਅੱਗੇ ਬੇਨਤੀ ਕਰ ਰਹੇ ਹਨ।
ਭਾਰਤ ਨੇ ਈਰਾਨ ਵਿੱਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਇੱਕ ਟੀਮ ਉੱਥੇ ਭੇਜ ਦਿੱਤੀ ਹੈ। ਇਸ ਤੋਂ ਇਲਾਵਾ, ਭਾਰਤੀ ਟੀਮ ਨੇ ਉਥੇ ਇਲਾਜ ਲਈ ਇੱਕ ਕਲੀਨਿਕ ਵੀ ਤਿਆਰ ਕੀਤਾ ਹੈ।
ਅਜਿਹੇ 'ਚ ਈਰਾਨ ਵਿੱਚ ਫਸੇ ਕਸ਼ਮੀਰੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਲਈ ਐੱਸ. ਜੈਸ਼ੰਕਰ ਅੱਜ ਕਸ਼ਮੀਰ ਦੇ ਅਚਾਨਕ ਦੌਰੇ 'ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਡੱਲ ਝੀਲ ਦੇ ਕੰਢੇ ਸਥਿਤ ਪਾਸਪੋਰਟ ਸੇਵਾ ਕੇਂਦਰ ਤੇ ਬਾਰਾਮੂਲਾ ਦੇ ਪਾਸਪੋਰਟ ਸੇਵਾ ਕੇਂਦਰ ਦਾ ਦੌਰਾ ਕੀਤਾ।