ਹੈਦਰਾਬਾਦ: ਫਿਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਹੈ। ਪੀਐਮ ਮੋਦੀ ਨੇ ਕੋਹਲੀ ਨੂੰ ਕਿਹਾ ਕਿ ਤੁਹਾਡਾ ਨਾਂਅ ਅਤੇ ਕੰਮ ਦੋਵੇਂ ਮਹਾਨ ਹਨ। ਫਿਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਕੋਹਲੀ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਵੀਡੀਓ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਨਾਲ ਜੁੜ ਗਈਆਂ।
ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਤੋਂ ਉਨ੍ਹਾਂ ਦੀ ਫਿਟਨੈਸ ਰੁਟੀਨ ਬਾਰੇ ਪੁੱਛਿਆ ਤਾਂ ਕੋਹਲੀ ਨੇ ਜਵਾਬ ਦਿੱਤਾ, 'ਹਰ ਕੋਈ ਫਿਟ ਇੰਡੀਆ ਮੁਹਿੰਮ ਦਾ ਬਹੁਤ ਫਾਇਦਾ ਲੈ ਰਿਹਾ ਹੈ।' ਖੇਡ ਦੀ ਜ਼ਰੂਰਤ ਬਹੁਤ ਤੇਜ਼ੀ ਨਾਲ ਬਦਲ ਰਹੀ ਸੀ ਅਤੇ ਅਸੀਂ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ। ਅਸੀਂ ਉਸ ਫਿਟਨੈਸ ਦੇ ਕਾਰਨ ਪਿੱਛੇ ਵੱਲ ਜਾ ਰਹੇ ਸੀ। ਮੈਂ ਮਹਿਸੂਸ ਕੀਤਾ ਹੈ ਕਿ ਤੰਦਰੁਸਤੀ ਪਹਿਲ ਹੋਣੀ ਚਾਹੀਦੀ ਹੈ। ਅੱਜ, ਫਿਟਨੈਸ ਸੈਸ਼ਨ ਨੂੰ ਖਾਲੀ ਲੰਘ ਜਾਣ ਉੱਤੇ ਬੁਰਾ ਮਹਿਸੂਸ ਹੁੰਦਾ ਹੈ।'