ਪੰਜਾਬ

punjab

ETV Bharat / bharat

ਲਖਨਊ 'ਚ ਹੋਈ ਸੀ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੀ ਪਹਿਲੀ ਮੁਲਾਕਾਤ

ਭਾਰਤ ਦੀ ਆਜ਼ਾਦੀ ਦੇ ਚੜ੍ਹਦੇ ਯੁੱਗ ਦੌਰਾਨ, ਲਖਨਊ  ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਇਤਿਹਾਸਕ ਮੁਲਾਕਾਤ ਵੇਖੀ।

ਮਹਾਤਮਾ ਗਾਂਧੀ

By

Published : Sep 5, 2019, 10:21 AM IST

Updated : Sep 5, 2019, 11:03 AM IST

ਗਾਂਧੀ ਜੀ ਅਤੇ ਨਹਿਰੂ ਦੀ ਪਹਿਲੀ ਮੁਲਾਕਾਤ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ 'ਤੇ ਹੋਈ। ਸਾਲ 1916 ਵਿਚ, ਮਹਾਤਮਾ ਗਾਂਧੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸਲਾਨਾ ਸਮਾਗਮ ਵਿਚ ਹਿੱਸਾ ਲੈਣ ਲਈ ਲਖਨਊ ਆਏ ਸਨ।

ਵੀਡੀਓ

ਇਹ ਪਹਿਲਾ ਮੌਕਾ ਸੀ ਜਦੋਂ ਜਵਾਹਰ ਲਾਲ ਨਹਿਰੂ ਆਪਣੇ ਪਿਤਾ ਮੋਤੀਲਾਲ ਨਹਿਰੂ ਨਾਲ ਆਏ ਅਤੇ ਮਹਾਤਮਾ ਗਾਂਧੀ ਨੂੰ ਮਿਲੇ। ਇਸ ਮੁਲਾਕਾਤ ਨੇ ਜਵਾਹਰ ਲਾਲ ਨਹਿਰੂ ਉੱਤੇ ਬਹੁਤ ਪ੍ਰਭਾਵ ਪਾਇਆ, ਜਿਸਨੇ ਉਨ੍ਹਾਂ ਨੂੰ ਗਾਂਧੀਵਾਦੀ ਵਿਚਾਰਧਾਰਾ ਦੀ ਪਾਲਣਾ ਕਰਨ ਲਈ ਪ੍ਰੇਰਿਆ ਅਤੇ ਪ੍ਰਭਾਵਿਤ ਕੀਤਾ।

ਮਹਾਤਮਾ ਗਾਂਧੀ ਸੁਤੰਤਰਤਾ ਅੰਦੋਲਨ ਦੀ ਪ੍ਰਤੀਕਾਤਮਕ ਸ਼ਖਸੀਅਤ ਸਨ ਅਤੇ ਉਨ੍ਹਾਂ ਦੇ ਬਾਅਦ ਨਹਿਰੂ ਦਾ ਨਾਮ ਆਇਆ ਅਤੇ ਸੂਚੀ ਜਾਰੀ ਰਹੀ। ਮਹਾਤਮਾ ਗਾਂਧੀ ਨੇ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਤੇ ਸਾਲ 1916 ਵਿੱਚ ਨਹਿਰੂ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਨਹਿਰੂ ਅਲਾਹਾਬਾਦ ਤੋਂ ਲਖਨਊ ਆਏ ਸਨ। ਨਹਿਰੂ ਤਕਰੀਬਨ 20 ਸਾਲ ਦੇ ਸਨ ਅਤੇ ਉਸੇ ਸਾਲ ਹੀ, ਉਨ੍ਹਾਂ ਦਾ ਕਮਲਾ ਨਹਿਰੂ ਨਾਲ ਵਿਆਹ ਹੋਇਆ ਸੀ।

ਉਸ ਸਮੇਂ ਮਹਾਤਮਾ ਗਾਂਧੀ ਲਗਭਗ 47 ਸਾਲਾਂ ਦੇ ਸਨ। ਦੋਵੇਂ ਲਖਨਊ ਸੈਸ਼ਨ ਦੌਰਾਨ ਮਿਲੇ ਸਨ। ਇਹ ਮੁਲਾਕਾਤ ਇਕ ਇਤਿਹਾਸਕ ਬੈਠਕ ਵਿਚ ਬਦਲ ਗਈ ਕਿਉਂਕਿ ਦੋਵੇਂ ਨੇਤਾਵਾਂ ਨੇ ਆਪਣੇ ਵਿਚਾਰਾਂ ਦਾ ਨਿਜੀ ਪੱਧਰ 'ਤੇ ਆਦਾਨ-ਪ੍ਰਦਾਨ ਕੀਤਾ ਅਤੇ ਇਸ ਤੋਂ ਬਾਅਦ ਕਾਂਗਰਸ ਦੇ ਸੈਸ਼ਨ ਦੌਰਾਨ ਨਹਿਰੂ ਵੱਲੋਂ ਪੇਸ਼ ਕੀਤੇ ਵਿਚਾਰਾਂ ਦਾ ਵੀ ਗਾਂਧੀ ਨੇ ਸਮਰਥਨ ਕੀਤਾ। ਲਖਨਊ ਸੈਸ਼ਨ ਦੌਰਾਨ ਉਨ੍ਹਾਂ ਦੀ ਗੱਲਬਾਤ ਤੋਂ ਬਾਅਦ, ਦੋਵਾਂ ਨੇਤਾਵਾਂ ਵਿਚਾਲੇ ਸਬੰਧ ਮਜ਼ਬੂਤ ​​ਹੋ ਗਏ ਜਿਸ ਨੇ ਅਖੀਰ ਸੁਤੰਤਰਤਾ ਸੰਗਰਾਮ ਦੌਰਾਨ ਇਕ ਅਹਿਮ ਭੂਮਿਕਾ ਨਿਭਾਈ।

ਮਾਹਰਾਂ ਦੇ ਅਨੁਸਾਰ, ਕਾਂਗਰਸ ਪਾਰਟੀ ਦਾ 1916 ਦਾ ਲਖਨਊ ਸੈਸ਼ਨ ਪਹਿਲਾਂ ਫੈਜ਼ਾਬਾਦ ਵਿੱਚ ਆਯੋਜਿਤ ਕੀਤਾ ਜਾਣਾ ਸੀ ਪਰ ਕਿਉਂਕਿ ਫੈਜ਼ਾਬਾਦ ਇੱਕ ਛੋਟਾ ਜਿਹਾ ਕਸਬਾ ਸੀ ਅਤੇ ਬਹੁਤ ਜ਼ਿਆਦਾ ਮਸ਼ਹੂਰ ਥਾਂ ਨਹੀਂ ਸੀ, ਇਸਨੂੰ ਲਖਨਊ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਲਈ ਕਾਂਗਰਸ ਦੇ ਸੈਸ਼ਨ ਦਾ ਨਾਮ ਲਖਨਊ ਸੈਸ਼ਨ ਰੱਖਿਆ ਗਿਆ।

ਇਹ ਸੈਸ਼ਨ ਇਕ ਮਹੱਤਵਪੂਰਨ ਸਮਾਗਮ ਬਣ ਗਿਆ ਜੋ ਦੋ ਪ੍ਰਮੁੱਖ ਨੇਤਾਵਾਂ ਦੀ ਏਕਤਾ ਦਾ ਗਵਾਹ ਰਿਹਾ। ਇਹ ਦੋਵੇਂ ਨੇਤਾ ਆਜ਼ਾਦੀ ਸੰਗਰਾਮ ਦੌਰਾਨ ਭਾਰਤ ਨੂੰ ਇੱਕ ਸੁਤੰਤਰ ਰਾਸ਼ਟਰ ਬਣਾਉਣ ਲਈ ਇੱਕ ਦੂਜੇ ਨਾਲ ਸਹਿਯੋਗ ਕਰਦੇ ਸਨ।

Last Updated : Sep 5, 2019, 11:03 AM IST

ABOUT THE AUTHOR

...view details