ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਦੇਸ਼ਭਰ 'ਚ ਪ੍ਰਦਰਸ਼ਨਾਂ ਦੌਰਾਨ ਕਰਨਾਟਕ ਵਿੱਚ ਸੂਬੇ ਦਾ ਪਹਿਲਾ ਡੀਟੈਂਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਇਹ ਸੈਂਟਰ ਬੇਂਗਲੁਰੂ ਤੋਂ ਕਰੀਬ 30 ਕਿਲੋਮੀਟਰ ਦੂਰ ਸੋਂਡੇਕੈਪਾ ਪਿੰਡ ਵਿੱਚ ਖੁੱਲਿਆ ਹੈ।
ਕਰਨਾਟਕ ਵਿੱਚ ਖੁੱਲਿਆ ਪਹਿਲਾ ਡੀਟੈਂਸ਼ਨ ਸੈਂਟਰ
ਕਰਨਾਟਕ ਵਿੱਚ ਸੂਬੇ ਦਾ ਪਹਿਲਾ ਡੀਟੈਂਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸੈਂਟਰ ਵਿੱਚ ਵੀਜ਼ਾ ਨਾਲੋਂ ਵੱਧ ਸਮੇਂ ਤਕ ਰੁਕੇ ਯਾਤਰੀਆਂ ਜਾਂ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਰਖੇ ਜਾਣ ਦਾ ਇੰਤਜਾਮ ਕੀਤਾ ਗਿਆ ਹੈ।
ਇਸ ਵਿਦੇਸ਼ੀ ਡੀਟੈਂਸ਼ਨ ਸੈਂਟਰ ਵਿੱਚ ਵੀਜ਼ਾ ਨਾਲੋਂ ਵੱਧ ਸਮੇਂ ਤਕ ਰੁਕੇ ਯਾਤਰੀਆਂ ਜਾਂ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਰਖੇ ਜਾਣ ਦਾ ਇੰਤਜਾਮ ਕੀਤਾ ਗਿਆ ਹੈ। ਇਸ ਸੈਂਟਰ 'ਚ ਕਈ ਕਮਰੇ, ਰਸੋਈਆਂ, ਵਾਸ਼ਰੂਮਜ਼ ਆਦਿ ਬਣਾਏ ਗਏ ਹਨ, ਜੋ ਕਿ ਇੱਕ ਵਾਰ 'ਚ 30 ਲੋਕਾਂ ਨੂੰ ਇਕੱਠੇ ਰੱਖਿਆ ਜਾ ਸਕਦਾ ਹੈ। ਡੀਟੈਂਸ਼ਨ ਸੈਂਟਰ ਦੀ ਪਹਿਰੇਦਾਰੀ ਲਈ 10 ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਇਸ ਐਕਟ ਨੂੰ ਲੈ ਕੇ ਸੂਬੇ ਦੇ ਡਿਪਟੀ ਸੀਐਮ ਜੀ ਕਰਜੋਲ ਨੇ ਕਿਹਾ ਹੈ ਕਿ ਇਸਦਾ ਨਾਮ ਵਿਦੇਸ਼ੀ ਡੀਟੈਂਸ਼ਨ ਸੈਂਟਰ ਹੈ ਤੇ ਸੂਬੇ ਦੇ ਗ੍ਰਹਿ ਵਿਭਾਗ ਦਾ ਕੰਮ ਹੈ ਕਿ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਥੇ ਭੇਜਿਆ ਜਾਵੇ। ਹਾਲਾਂਕਿ ਗ੍ਰਹਿ ਮੰਤਰੀ ਬਸਵਰਾਜ ਬੋਮਾਈ ਨੇ ਇਸ ਨੂੰ ਡੀਟੈਂਸ਼ਨ ਸੈਂਟਰ ਕਹਿਣ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਨਾਗਰਿਕਤਾ ਦੇ ਮੁੱਦੇ 'ਤੇ ਕਿਸੇ ਨੂੰ ਨਜ਼ਰਬੰਦ ਕਰਨ ਦਾ ਕੋਈ ਟੀਚਾ ਨਹੀਂ ਹੈ।