ਪੰਜਾਬ

punjab

ETV Bharat / bharat

4 ਸਤੰਬਰ ਨੂੰ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ, ਪਹਿਲਾ ਜੱਥਾ ਹੋਇਆ ਰਵਾਨਾ

ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਅੱਜ 14 ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ। ਹੇਮਕੁੰਟ ਸਾਹਿਬ ਦੇ ਕਪਾਟ 4 ਸਤੰਬਰ ਨੂੰ ਖੁੱਲ੍ਹ ਰਹੇ ਹਨ।

first-batch-of-pilgrims-leave-for-darshan-of-hemkund-sahib
4 ਸਤੰਬਰ ਨੂੰ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ, ਪਹਿਲਾ ਜੱਥਾ ਹੋਇਆ ਰਵਾਨਾ

By

Published : Aug 31, 2020, 12:01 PM IST

Updated : Aug 31, 2020, 1:17 PM IST

ਸ੍ਰੀਨਗਰ: ਦਿੱਲੀ ਤੋਂ ਸ਼ਰਧਾਲੂ ਐਤਵਾਰ ਸ਼ਾਮ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਸ੍ਰੀਨਗਰ ਪਹੁੰਚੇ। ਅੱਜ ਪਹਿਲਾ ਜੱਥਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ। ਸ਼ਰਧਾਲੂਆਂ ਨੇ ਇਸ ਤੋਂ ਪਹਿਲਾਂ ਸ੍ਰੀਨਗਰ ਦੇ ਗੁਰਦੁਆਰਾ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ।

ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੇਮਕੁੰਟ ਸਾਹਿਬ ਦੇ ਕਪਾਟ ਇਸ ਵਾਰ 1 ਜੂਨ ਨੂੰ ਖੁੱਲ੍ਹਣੇ ਸੀ। ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਨਹੀਂ ਖੁਲ੍ਹ ਸਕੇ। ਹੁਣ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀ ਤਰੀਕ 4 ਸਤੰਬਰ ਤੈਅ ਕੀਤੀ ਗਈ ਹੈ। ਅਜਿਹੇ ਵਿੱਚ ਯਾਤਰੀ ਆਉਣਾ ਸ਼ੁਰੂ ਹੋ ਗਏ ਹਨ। ਐਤਵਾਰ ਸ਼ਾਮ ਨੂੰ ਦਿੱਲੀ ਤੋਂ 14 ਯਾਤਰੀਆਂ ਦਾ ਇੱਕ ਜੱਥਾ ਸ੍ਰੀਨਗਰ ਪਹੁੰਚਿਆ, ਜੋ ਅੱਜ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਰਵਾਨਾ ਹੋਇਆ।

ਇਸ ਤੋਂ ਪਹਿਲਾਂ ਯਾਤਰੀ ਸ੍ਰੀਨਗਰ ਪਹੁੰਚੇ ਅਤੇ ਗੁਰਦੁਆਰਾ ਸਥਿਤ ਨਿਸ਼ਾਨ ਸਾਹਿਬ ਦੀ ਪੂਜਾ ਕੀਤੀ। ਗੁਰਦੁਆਰੇ ਦੇ ਮੈਨੇਜਰ ਹਰਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਤੱਕ ਖੁੱਲ੍ਹੇ ਰਹਿਣਗੇ।

Last Updated : Aug 31, 2020, 1:17 PM IST

ABOUT THE AUTHOR

...view details