ਮਹਾਰਾਸ਼ਟਰ: ਨਵੀਂ ਮੁੰਬਈ ਵਿੱਚ ਸਥਿਤ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਹ ਇਮਾਰਤ ਸੈਕਟਰ 44 ਨੇਰੂਲ ਸੀਵੁਡਜ਼ ਵਿੱਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹਤ ਬਚਾਅ ਕਾਰਜ ਲਈ ਮੌਕੇ 'ਤੇ ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਪਹੁੰਚ ਗਈਆਂ ਹਨ।
ਨਵੀਂ ਮੁੰਬਈ ਵਿੱਚ 23 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਪੁੱਜੀਆਂ
ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ ਸਥਿਤ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਹ ਇਮਾਰਤ ਸੈਕਟਰ 44 ਨੇਰੂਲ ਸੀਵੁਡਜ਼ ਵਿੱਚ ਸਥਿਤ ਹੈ।
ਫ਼ਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਕਿ ਘਟਨਾ ਵਿੱਚ ਜਾਨਮਾਲ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਇਹ 23 ਮੰਜ਼ਿਲਾ ਇਮਾਰਤ ਹੈ। ਅੱਗ ਸਵੇਰੇ ਸੱਤ ਵਜੇ ਲੱਗੀ ਸੀ, ਉਦੋਂ ਲੋਕਾਂ ਨੇ ਬਾਹਰ ਨਿਕਲ ਕੇ ਵੇਖਿਆ।
ਪਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਦੇ ਧੂੰਏਂ ਕਾਰਨ ਕੁਝ ਲੋਕ ਅੰਦਰ ਫ਼ਸੇ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਕੁਝ ਹਾਈ ਲੈਵਲ ਵਾਲੀਆਂ ਗੱਡੀਆਂ ਵੀ ਬੁਲਾਈਆਂ ਗਈਆਂ ਹਨ, ਤਾਂ ਕਿ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਲੋਕਾਂ ਨੂੰ ਬਾਹਰ ਕੱਢਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।