ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਨੀਅਤ 'ਚ ਖੋਟ ਹੈ। 8 ਜਨਵਰੀ ਨੂੰ ਕੇਂਦਰ ਤੇ ਕਿਸਾਨਾਂ ਵਿਚਾਲੇ ਅੱਠਵੇਂ ਗੇੜ ਦੀ ਬੈਠਕ ਹੋਵੇਗੀ। ਉਨ੍ਹਾਂ ਆਖਿਆ ਕਿ ਗੱਲਬਾਤ ਦੌਰਾਨ ਕੋਈ ਹੱਲ ਨਿਕਲਦਾ ਹੋਇਆ ਨਹੀਂ ਵਿਖਾਈ ਦੇ ਰਿਹਾ ਹੈ। ਸਰਕਾਰ ਕਿਸੇ ਵੀ ਹਾਲ 'ਚ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ।
ਕਿਸਾਨ ਅੰਦੋਲਨ 41ਵਾਂ ਦਿਨ:ਕੜਾਕੇ ਦੀ ਠੰਢ 'ਤੇ ਮੀਂਹ ਦੇ ਬਾਵਜੂਦ ਡੱਟੇ ਕਿਸਾਨ - Farmers protest
ਠੰਢ 'ਤੇ ਮੀਂਹ ਦੇ ਬਾਵਜੂਦ ਡੱਟੇ ਕਿਸਾਨ
10:48 January 05
ਸਰਕਾਰ ਦੀ ਨੀਅਤ 'ਚ ਹੈ ਖੋਟ
10:12 January 05
ਕਿਸਾਨ ਅੰਦੋਲਨ 41ਵਾਂ ਦਿਨ:ਕੜਾਕੇ ਦੀ ਠੰਢ 'ਤੇ ਮੀਂਹ ਦੇ ਬਾਵਜੂਦ ਡੱਟੇ ਕਿਸਾਨ
ਨਵੀਂ ਦਿੱਲੀ :ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਅੱਜ 41ਵਾਂ ਦਿਨ ਹੈ। ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਸੱਤਵੇਂ ਗੇੜ ਦੀ ਬੈਠਕ ਬੇਸਿਟਾ ਰਹੀ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਬਰਕਰਾਰ ਹੈ। ਹਲਾਂਕਿ ਅਗਲੀ ਮੀਟਿੰਗ 8 ਜਨਵਰੀ ਨੂੰ ਹੋਵੇਗੀ। ਕੜਾਕੇ ਦੀ ਠੰਢ ਤੇ ਮੀਂਹ ਦੇ ਬਾਵਜੂਦ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡੱਟੇ ਹੋਏ ਹਨ।
Last Updated : Jan 5, 2021, 10:48 AM IST