ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਡੀ.ਸੀ.ਪੀ ਰਾਜੇਸ਼ ਦੇਵ ਦੇ ਵਿਰੁੱਧ ਸਖ਼ਤ ਐਕਸ਼ਨ ਲੈਂਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ ਉਸ ਦਾ ਬਿਆਨ ਪੂਰੀ ਤਰ੍ਹਾਂ ਨਾਲ ਗ਼ੈਰ ਕਾਨੂੰਨੀ ਸੀ ਅਤੇ ਉਸ ਨੂੰ ਵੋਟਾਂ ਦੇ ਪ੍ਰਬੰਧਾਂ ਤੋਂ ਹਟਾ ਦਿੱਤਾ ਗਿਆ ਹੈ। ਰਾਜੇਸ਼ ਦੇਵ ਨੇ ਮੀਡੀਆ ਨਾਲ ਜਾਂਚ ਦਾ ਵੇਰਵਾ ਸਾਂਝਾ ਕੀਤਾ ਸੀ ਜਿਸ ਵਿੱਚ ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਵਿਖਾਇਆ ਗਿਆ ਸੀ।
ਸ਼ਾਹੀਨ ਬਾਗ਼: ਕਪਿਲ ਗੁੱਜਰ ਨੂੰ ਆਪ ਦੇ ਮੈਂਬਰ ਕਹਿਣ ਵਾਲੇ ਅਧਿਕਾਰੀ 'ਤੇ ਚੋਣ ਕਮਿਸ਼ਨ ਨੇ ਕਸਿਆ ਸ਼ਿਕੰਜਾ
ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਕਪਿਲ ਗੁੱਜਰ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਦੱਸਣ ਵਾਲੇ ਪੁਲਿਸ ਅਧਿਕਾਰੀ 'ਤੇ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਦੇਵ ਦੇ ਇਸ ਵਰਤਾਵੇ ਨਾਲ ਸੁਤੰਤਰ ਅਤੇ ਨਿਰਪੱਖ ਚੋਣ ਕਰਵਾਉਣ ਵਿੱਚ ਅਸਰ ਪਾਵੇਗਾ। ਦੇਵ ਨੇ ਮੰਗਲਵਾਰ ਨੂੰ ਮੀਡੀਆ ਨੂੰ ਕਿਹਾ ਕਿ ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲਾ ਕਪਿਲ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਜਿਸ ਤੋਂ ਬਾਅਦ ਆਪ ਨੇ ਪੁਲਿਸ ਅਧਿਕਾਰੀ ਦੇ ਵਿਰੁੱਧ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਇਆ ਸੀ।
ਜ਼ਿਕਰ ਕਰ ਦਈਏ ਕਿ ਕਪਿਲ ਗੁੱਜਰ ਨੂੰ ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲ਼ੀ ਚਲਾਉਣ ਵਾਲਾ ਕਪਿਲ ਆਮ ਆਦਮੀ ਪਾਰਟੀ ਦਾ ਮੈਂਬਰ ਹੈ।