ਨਵੀਂ ਦਿੱਲੀ: ਕਰਜ਼ਾ ਵਸੂਲੀ ਟ੍ਰਿਬਿਊਨਲ ਵੱਲੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਸਹਿਯੋਗੀਆਂ ਨੂੰ ਪੰਜਾਬ ਨੈਸ਼ਨਲ ਬੈਂਕ ਨੂੰ 7,200 ਕਰੋੜ ਰੁਪਏ ਦੀ ਰਕਮ ਵਿਆਜ ਸਮੇਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: ਹੁਣ ਜੇ ਬਿਜਲੀ ਗਈ ਤਾਂ ਸਰਕਾਰ ਦੇਵੇਗੀ ਹਰਜ਼ਾਨਾ !

ਪੀਐੱਨਬੀ ਨੇ ਨੀਰਵ ਮੋਦੀ ਤੋਂ 7000 ਕਰੋੜ ਰੁਪਏ ਤੋਂ ਵੱਧ ਬਕਾਇਆ ਵਸੂਲੀ ਲਈ ਜੁਲਾਈ 2018 ਵਿਚ ਅਰਜ਼ੀ ਦਾਖ਼ਲ ਕੀਤੀ ਸੀ ਜਿਸ 'ਤੇ ਡੀਆਰਟੀ ਨੇ ਹੁਣ ਆਖ਼ਰੀ ਫ਼ੈਸਲਾ ਸੁਣਾਇਆ ਹੈ। ਡੀਆਰਟੀ ਨੇ 30 ਜੂਨ, 2018 ਤੋਂ 14.30 ਫ਼ੀਸਦੀ ਵਿਆਜ ਨਾਲ ਰਕਮ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ।
ਡੀਆਰਟੀ ਨੇ ਰਿਕਵਰੀ ਸਰਟੀਫ਼ਿਕੇਟ ਜਾਰੀ ਕਰ ਦਿੱਤੇ ਹਨ ਜਿਸ ਦੇ ਆਧਾਰ 'ਤੇ ਰਿਕਵਰੀ ਅਫ਼ਸਰ ਲੋੜ ਪੈਣ 'ਤੇ ਨੀਰਵ ਮੋਦੀ ਦੀ ਜ਼ਾਇਦਾਦ ਅਟੈਚ ਕਰ ਸਕਦਾ ਹੈ। ਦੱਸ ਦਈਏ, ਇਸ ਮਾਮਲੇ ਵਿੱਚ ਸੁਣਵਾਈ ਪੁਣੇ ਵਿਚ ਹੋਈ, ਜਿੱਥੇ ਡੀਐਮਟੀ ਟ੍ਰਿਬਿਊਨਲ ਦੇ ਵਧੀਕ ਅਧਿਕਾਰੀ ਦੀਪਕ ਠੱਕਰ ਨੇ ਇਸ ਹੁਕਮ ਨੂੰ ਪਾਸ ਕੀਤਾ।
ਜ਼ਿਕਰਯੋਗ ਹੈ ਕਿ ਲੰਡਨ 'ਚ ਸਕਾਟਲੈਂਡ ਯਾਰਡ ਪੁਲਿਸ ਨੇ ਨੀਰਵ ਮੋਦੀ ਨੂੰ ਇਸ ਸਾਲ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਨੀਰਵ ਮੋਦੀ ਖ਼ਿਲਾਫ਼ ਧੋਖਾਧੜੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੰਡਨ ਦੀ ਅਦਾਲਤ 'ਚ ਉਸ ਦੀ ਹਵਾਲਗੀ ਦੀ ਸੁਣਵਾਈ ਚੱਲ ਰਹੀ ਹੈ।