ਡਾਕਟਰਾਂ ਨੇ ਮਹਿਲਾ ਦੇ ਪੇਟ 'ਚ ਛੱਡੀ ਕੈਂਚੀ, ਤਿੰਨ ਮਹੀਨਿਆਂ ਬਾਅਦ ਹੋਇਆ ਖ਼ੁਲਾਸਾ - Nizam’s Institute of Medical Sciences (NIMS)
ਹੈਦਰਾਬਾਦ: ਹੈਦਰਾਬਾਦ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ 33 ਸਾਲਾ ਮਹਿਲਾਂ ਦਾ ਆਪਰੇਸ਼ਨ ਕਰਦਿਆਂ ਹੋਇਆਂ ਉਸ ਦੇ ਪੇਟ ਵਿੱਚ ਕੈਂਚੀ ਛੱਡ ਦਿੱਤੀ।
ਮਹਿਲਾ ਦੇ ਪੇਟ 'ਚ ਆਪਰੇਸ਼ਨ ਦੌਰਾਨ ਰਹੀ ਕੈਂਚੀ
ਦੱਸ ਦਈਏ, ਹੈਦਰਾਬਾਦ ਦੇ ਮਸ਼ਹੂਰ ਨਿਜ਼ਾਮ ਇੰਸਟੀਚੀਊਟ ਆਫ਼ ਮੈਡੀਕਲ ਸਾਈਂਸ (ਨਿਮਜ਼) ਨਾਂਅ ਦੇ ਹਸਪਤਾਲ ਵਿੱਚ ਮਹਿਲਾ ਦਾ ਤਿੰਨ ਮਹੀਨੇ ਪਹਿਲਾਂ ਆਪਰੇਸ਼ਨ ਹੋਇਆ ਸੀ। ਇਸ ਤੋਂ ਬਾਅਦ ਮਹਿਲਾ ਘਰ ਚਲੀ ਗਈ ਸੀ ਪਰ ਉਸ ਦੇ ਪੇਟ ਵਿੱਚ ਲਗਾਤਾਰ ਦਰਦ ਰਹਿਣਾ ਸ਼ੁਰੂ ਹੋ ਗਿਆ। ਇਸ ਦੇ ਚਲਦਿਆਂ ਜਦੋਂ ਮਹਿਲਾ ਨੇ ਅੱਜ ਐਕਸ-ਰੇ ਕਰਵਾਇਆ ਤਾਂ ਉਸ ਵੇਲੇ ਇਹ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ।