ਪੰਜਾਬ

punjab

ETV Bharat / bharat

ਕੀ ਕੇਂਦਰ ਸਰਕਾਰ ਨੇ ਤਾਲਾਬੰਦੀ 4.0 ਵਿੱਚ ਸੂਬਿਆਂ ਦੀ ਸਲਾਹ ਨੂੰ ਕੀਤਾ ਨਜ਼ਰ ਅੰਦਾਜ਼ ?

ਤਾਲਾਬੰਦੀ ਦਾ ਇਹ ਹਿੱਸਾ 31 ਮਈ ਤੱਕ ਲਾਗੂ ਤੱਕ ਰਹੇਗਾ ਜਿਸ ਵਿੱਚ ਰਾਜਧਾਨੀ ਵਿੱਚ ਨਾ ਤਾਂ ਬੱਸਾਂ ਚੱਲਣਗੀਆਂ ਅਤੇ ਨਾ ਹੀ ਦਿੱਲੀ ਦੀ ਲਾਇਫ਼-ਲਾਇਨ ਮੈਟਰੋ ਚੱਲੇਗੀ। ਕੇਜਰੀਵਾਲ ਨੇ ਆਪਣੀ ਸਲਾਹ ਵਿੱਚ ਆਟੋ, ਮੈਟਰੋ ਅਤੇ ਬੱਸਾਂ ਚਲਾਉਣ ਦੀ ਮੰਗ ਕੀਤੀ ਸੀ।

By

Published : May 17, 2020, 11:42 PM IST

ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਕੇਂਦਰ ਸਰਕਾਰ ਨੇ ਤਾਲਾਬੰਦੀ 31 ਮਈ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਸਲਾਹ ਲਈ ਸੀ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਈ ਸੁਝਾਅ ਦਿੱਤੇ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਅੱਖੋਂ ਪਰੋਖੇ ਹੀ ਕਰ ਦਿੱਤਾ ਹੈ।

ਤਾਲਾਬੰਦੀ ਦਾ ਇਹ ਹਿੱਸਾ 31 ਮਈ ਤੱਕ ਲਾਗੂ ਤੱਕ ਰਹੇਗਾ ਜਿਸ ਵਿੱਚ ਰਾਜਧਾਨੀ ਵਿੱਚ ਨਾ ਤਾਂ ਬੱਸਾਂ ਚੱਲਣਗੀਆਂ ਅਤੇ ਨਾ ਹੀ ਦਿੱਲੀ ਦੀ ਲਾਇਫ਼-ਲਾਇਨ ਮੈਟਰੋ ਚੱਲੇਗੀ। ਕੇਜਰੀਵਾਲ ਨੇ ਆਪਣੀ ਸਲਾਹ ਵਿੱਚ ਆਟੋ, ਮੈਟਰੋ ਅਤੇ ਬੱਸਾਂ ਚਲਾਉਣ ਦੀ ਮੰਗ ਕੀਤੀ ਸੀ।

ਇਸ ਤੋਂ ਇਲਾਵਾ ਕੇਜਰੀਵਾਲ ਨੇ ਮਰਾਕਿਟ ਨੂੰ ਆਡ ਇਵਨ ਦੀ ਤਰਜ ਤੇ ਖੋਲ੍ਹਣ ਲਈ ਕਿਹਾ ਸੀ ਜਿਸ ਨੂੰ ਵੀ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਹੈ।

ਜ਼ਿਕਰ ਕਰ ਦਈਏ ਕਿ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਸਕੂਲ, ਕਾਲਜ ਅਤੇ ਹੋਰ ਸਿੱਖਿਅਕ ਸੰਸਥਾਵਾਂ ਨੂੰ ਬੰਦ ਹੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਟਲ, ਸਿਨੇਮਾਘਰ ਨੂੰ ਦਿਸ਼ਾ ਨਿਰਦੇਸ਼ਾਂ ਵਿੱਚ ਬੰਦ ਰੱਖਣ ਲਈ ਕਿਹਾ ਗਿਆ ਹੈ।

ABOUT THE AUTHOR

...view details