ਪੰਜਾਬ

punjab

ETV Bharat / bharat

ਇੱਕ ਮਿੰਟ 'ਚ ਦੰਦਾਂ ਨਾਲ ਮੋੜੇ 15 ਲੋਹੇ ਦੇ ਸਰੀਏ, ਗਿਨੀਜ਼ ਬੁੱਕ 'ਚ ਦੂਜੀ ਵਾਰ ਨਾਂਅ ਦਰਜ - second guinness world record

ਬਿਹਾਰ ਵਿੱਚ ਹੈਮਰ ਹੈਡਮੈਨ ਨਾਂਅ ਵਜੋਂ ਜਾਣੇ ਜਾਂਦੇ ਧਰਮਿੰਦਰ ਕੁਮਾਰ ਸਿੰਘ ਨੇ ਦੂਜਾ ਗਿਨੀਜ਼ ਰਿਕਾਰਡ ਕਾਇਮ ਕੀਤਾ ਹੈ। ਇਸ ਦੂਜੇ ਰਿਕਾਰਡ ਵਿੱਚ ਧਰਮਿੰਦਰ ਕੁਮਾਰ ਸਿੰਘ ਨੇ ਅਮਰੀਕਾ ਦੇ ਲੈਸ ਡੇਵਿਸ ਦਾ ਰਿਕਾਰਡ ਤੋੜਿਆ ਹੈ।

ਧਰਮਿੰਦਰ ਨੇ ਬਣਾਇਆ ਦੂਜਾ ਗਿਨੀਜ਼ ਵਿਸ਼ਵ ਰਿਕਾਰਡ
ਧਰਮਿੰਦਰ ਨੇ ਬਣਾਇਆ ਦੂਜਾ ਗਿਨੀਜ਼ ਵਿਸ਼ਵ ਰਿਕਾਰਡ

By

Published : Jul 19, 2020, 5:06 PM IST

ਬਿਹਾਰ: ਰਾਮਗੜ੍ਹ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਸਿੰਘ ਬਿਹਾਰ ਵਿੱਚ ਹੈਮਰ ਹੇਡਮੈਨ ਨਾਂਅ ਵਜੋਂ ਜਾਣੇ ਜਾਂਦੇ ਹਨ। ਧਰਮਿੰਦਰ ਕੁਮਾਰ ਸਿੰਘ ਨੇ ਦੂਜਾ ਗਿਨੀਜ਼ ਰਿਕਾਰਡ ਕਾਇਮ ਕੀਤਾ ਹੈ। ਧਰਮਿੰਦਰ ਕੁਮਾਰ ਨੇ ਪਹਿਲੇ ਰਿਕਾਰਡ ਵਿੱਚ ਸਿਰ ਨਾਲ ਸਰੀਆ ਮੋੜ ਕੇ ਵਿਸ਼ਵ ਰਿਕਾਰਡ ਦੀ ਗਿਨੀਜ਼ ਬੁੱਕ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਸੀ। ਇਸ ਵਾਰ ਧਰਮਿੰਦਰ ਨੇ ਦੰਦਾਂ ਨਾਲ 12 ਮਿਲੀਮੀਟਰ ਮੋਟੇ ਲੋਹੇ ਦੇ ਸਰੀਏ ਮੋੜ ਕੇ ਦੂਜੀ ਵਾਰ ਵਿਸ਼ਵ ਰਿਕਾਰਡ ਦੀ ਗਿਨੀਜ਼ ਬੁੱਕ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ।

ਧਰਮਿੰਦਰ ਨੇ ਬਣਾਇਆ ਦੂਜਾ ਗਿਨੀਜ਼ ਵਿਸ਼ਵ ਰਿਕਾਰਡ

ਧਰਮਿੰਦਰ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਉਹ ਤ੍ਰਿਪੁਰਾ ਸਟੇਟ ਰਾਈਫਲਜ਼ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਪਿੰਡ ਦੇ ਸਰਪੰਚ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਜੀ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਉਹ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਸੇਵਾ ਦੀ ਭਾਵਨਾ ਆਪਣੀ ਮਾਤਾ ਜੀ ਤੋਂ ਹੀ ਸਿੱਖੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਹੜਾ ਪਹਿਲਾ ਰਿਕਾਰਡ ਬਣਾਇਆ ਸੀ ਉਸ ਵਿੱਚ ਉਨ੍ਹਾਂ ਨੇ ਸਿਰ ਨਾਲ 1 ਮਿੰਟ ਵਿੱਚ 12 ਐਮਐਮ ਦੇ 24 ਲੋਹੇ ਦੇ ਸਰੀਏ ਨੂੰ ਮੋੜ ਕੇ ਵਿਸ਼ਵ ਰਿਕਾਰਡ ਦੀ ਗਿਨੀਜ਼ ਬੁੱਕ ਵਿੱਚ ਨਾਂਅ ਦਰਜ ਕਰਵਾਇਆ ਸੀ। ਇਸ ਰਿਕਾਰਡ ਨਾਲ ਉਸ ਨੇ ਅਰਮੇਨੀਆ ਦੇ ਐਡਾਂਟਸ ਦਾ ਰਿਕਾਰਡ ਤੋੜਿਆ। ਉਨ੍ਹਾਂ ਨੇ ਕਿਹਾ ਕਿ ਅਰਮੇਨੀਆ ਦੇ ਐਡਾਂਟਸ ਨੇ 2015 ਵਿੱਚ ਇੱਕ ਮਿੰਟ ਵਿੱਚ 18 ਲੋਹੇ ਦੇ ਸਰੀਏ ਮੋੜਨ ਦਾ ਰਿਕਾਰਡ ਬਣਾਇਆ ਸੀ ਜਿਸ ਨੂੰ ਉਸ ਨੇ ਤੋੜ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਜਿਹੜਾ ਦੂਜਾ ਨਵਾਂ ਰਿਕਾਰਡ ਬਣਾਇਆ ਹੈ ਉਸ ਵਿੱਚ ਉਸ ਨੇ ਅਮਰੀਕਾ ਦੇ ਲੈਸ ਡੇਵਿਸ ਦੇ ਰਿਕਾਰਡ ਨੂੰ ਤੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਲੈਸ ਡੇਵਿਸ ਨੇ 25 ਮਾਰਚ 2014 ਨੂੰ 1 ਮਿੰਟ ਵਿੱਚ 10 ਲੋਹੇ ਦੇ ਸਰੀਏ ਨੂੰ ਦੰਦਾਂ ਨਾਲ ਮੋੜਿਆ ਸੀ। ਧਰਮਿੰਦਰ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਿੰਟ ਵਿੱਚ 15 ਲੋਹੇ ਦੇ ਸਰੀਏ ਦੰਦਾਂ ਨਾਲ ਮੋੜੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 6 ਮਹੀਨੇ ਲਗਾਤਾਰ ਦੰਦਾਂ ਨਾਲ ਲੋਹੇ ਦੇ ਸਰੀਏ ਨੂੰ ਮੋੜਨ ਦੀ ਪ੍ਰੈਕਟਿਸ ਕੀਤੀ।

ਇਹ ਵੀ ਪੜ੍ਹੋ:ਕਾਂਗਰਸੀ ਵਿਕਾਸ ਕਾਰਜ ਦੀ ਖੁੱਲ੍ਹੀ ਪੋਲ, ਆਪ ਆਗੂਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ABOUT THE AUTHOR

...view details