ਮੁੰਬਈ: ਸ਼ਿਵ ਸੇਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਐਤਵਾਰ ਨੂੰ 7ਵੀਂ ਬਰਸੀ ਮੌਕੇ ਹਜ਼ਾਰਾਂ ਸ਼ਿਵ ਸੈਨਿਕਾਂ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਵਾਰ ਮਹਾਰਾਸ਼ਟਰ ਵਿੱਚ ਸ਼ਿਵ ਸੇਨਾ ਦੇ ਕਾਂਗਰਸ ਅਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦੀਆਂ ਖ਼ਬਰਾਂ ਹੋਣ ਕਰਕੇ ਕਾਂਗਰਸ ਅਤੇ ਐਨਸੀਪੀ ਦੇ ਨੇਤਾ ਵੀ ਬਾਲ ਠਾਕਰੇ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਨੇਤਾ ਦੇਵੇਂਦਰ ਫੜਨਵੀਸ ਵੀ ਬਾਲ ਠਾਕਰੇ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਸ਼ਿਵ ਸੇਨਾ ਦੇ ਭਾਜਪਾ ਨਾਲ ਸਿਆਸੀ ਸਬੰਧਾਂ ਵਿੱਚ ਕੜਵਾਹਟ ਦੇ ਬਾਵਜੂਦ ਵੀ ਭਾਜਪਾ ਨੇਤਾ ਸ਼ਿਵ ਸੇਨਾ ਦੇ ਸੰਸਥਾਪਕ ਦੀ ਬਰਸੀ 'ਤੇ ਪਹੁੰਚੇ।