ਸ੍ਰੀਨਗਰ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਿਵਾਦਪੂਰਨ ਲੋਕ ਸੁਰੱਖਿਆ ਐਕਟ (ਪੀਐਸਏ) ਦੇ ਤਹਿਤ ਸਾਬਕਾ ਆਈਏਐਸ ਅਧਿਕਾਰੀ ਤੋਂ ਸਿਆਸਤਦਾਨ ਬਣੇ ਸ਼ਾਹ ਫੈਜ਼ਲ ਦੀ ਨਜ਼ਰਬੰਦੀ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। ਬੁੱਧਵਾਰ ਨੂੰ ਅਧਿਕਾਰੀਆਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਜੰਮੂ ਅਤੇ ਕਸ਼ਮੀਰ ਦੇ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ, "ਪੀਐਸਏ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਪਰਿਵਾਰ ਨੂੰ ਵਾਧੇ ਬਾਰੇ ਦੱਸਿਆ ਗਿਆ ਹੈ।"
ਉਨ੍ਹਾਂ ਅੱਗੇ ਕਿਹਾ ਕਿ, "ਉਨ੍ਹਾਂ ਦੇ ਪਿਛਲੇ ਡੌਜ਼ਿਅਰਜ਼ ਵਿੱਚ ਜ਼ਿਕਰ ਕੀਤੇ ਗਏ ਧਾਰਾਵਾਂ ਅਤੇ ਬਿੰਦੂਆਂ ਵਿੱਚ ਕੋਈ ਅਪਡੇਟ ਨਹੀਂ ਹੋਇਆ ਹੈ। ਸਿਰਫ ਨਵੀਂ ਗੱਲ ਇਹ ਹੈ ਕਿ ਇਸ ਦੀ ਮਿਆਦ ਨੂੰ ਵਧਾਇਆ ਗਿਆ ਹੈ।"
ਸ਼ਾਹ ਫੈਜ਼ਲ ਦੀ ਪਤਨੀ ਇਰਾਮ ਰਾਸ਼ਿਦ ਨੇ ਵੀ ਆਪਣੇ ਪਤੀ ਦੇ ਮਾਮਲੇ ਵਿੱਚ ਹੋਏ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ, “ਉਨ੍ਹਾਂ ਨੂੰ ਅਜੇ ਤੱਕ ਇੱਕ ਕਾਪੀ ਨਹੀਂ ਮਿਲੀ ਹੈ, ਪਰ ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਫੋਨ 'ਤੇ ਸੂਚਿਤ ਕੀਤਾ ਹੈ।"