ਪੰਜਾਬ

punjab

ETV Bharat / bharat

ਨਿਜ਼ਾਮੂਦੀਨ ਮਰਕਜ਼ ਪੂਰੀ ਤਰ੍ਹਾਂ ਖਾਲੀ, ਕੱਢੇ ਗਏ 2361 ਲੋਕ: ਸਿਸੋਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਹਜਰਤ ਨਿਜ਼ਾਮੂਦੀਨ ਮਰਕਜ਼ ਨੂੰ ਖਾਲੀ ਕਰਵਾ ਲਿਆ ਗਿਆ ਹੈ। 2 ਹਜ਼ਾਰ 361 ਲੋਕਾਂ ਨੂੰ ਇਮਾਰਤ ਵਿੱਚੋਂ ਕੱਢ ਲਿਆ ਗਿਆ ਹੈ।

ਫ਼ੋਟੋ।
ਫ਼ੋਟੋ।

By

Published : Apr 1, 2020, 1:38 PM IST

ਨਵੀਂ ਦਿੱਲੀ: ਨਿਜ਼ਾਮੂਦੀਨ ਮਰਕਜ਼ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। 36 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਕੁੱਲ 2 ਹਜ਼ਾਰ 361 ਲੋਕ ਇਮਾਰਤ ਵਿੱਚੋਂ ਬਾਹਰ ਕੱਢੇ ਜਾ ਚੁੱਕੇ ਹਨ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 617 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਬਾਕੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਮੈਡੀਕਲ ਸਟਾਫ, ਪੁਲਿਸ ਪ੍ਰਸ਼ਾਸਨ ਅਤੇ ਡੀਟੀਸੀ ਸਟਾਫ ਨੇ ਜਾਨ ਜੋਖਿਮ ਵਿੱਚ ਪਾ ਕੇ ਕੰਮ ਕੀਤਾ ਹੈ, ਸਭ ਨੂੰ ਦਿਲੋਂ ਸਲਾਮ।

ਦੱਸ ਦਈਏ ਕਿ ਦਿੱਲੀ ਦੇ ਨਿਜ਼ਾਮੂਦੀਨ ਵਿੱਚ, ਤਬਲੀਗੀ ਜਮਾਤ ਦਾ ਮਰਕਜ਼ ਜਾਣਿ ਕਿ ਕੇਂਦਰੀ ਮੁੱਖ ਦਫ਼ਤਰ ਹੈ, ਜਿੱਥੇ ਹਜ਼ਾਰਾਂ ਲੋਕ ਮਾਰਚ ਦੇ ਮਹੀਨੇ ਵਿੱਚ ਹੋਏ ਧਾਰਮਿਕ ਸਮਾਗਮ ਵਿੱਚ ਪਹੁੰਚੇ। ਦੇਸ਼ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਜਦੋਂ ਜਾਂਚ ਕੀਤੀ ਗਈ ਤਾਂ ਬਹੁਤ ਸਾਰੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ।

ABOUT THE AUTHOR

...view details