ਪੰਜਾਬ

punjab

By

Published : Mar 7, 2020, 8:30 AM IST

ETV Bharat / bharat

ਦਿੱਲੀ ਹਿੰਸਾ: ਫਾਇਰਿੰਗ ਕਰਨ ਵਾਲੇ ਸ਼ਾਹਰੁਖ ਦੀ ਪਿਸਤੌਲ ਤੇ ਮੋਬਾਈਲ ਬਰਾਮਦ

ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਦੌਰਾਨ ਫਾਇਰਿੰਗ ਕਰਨ ਵਾਲੇ ਸ਼ਾਹਰੁਖ ਦੇ ਘਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਿਸਤੌਲ, ਗੋਲੀਆਂ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।

ਦਿੱਲੀ ਹਿੰਸਾ: ਫਾਇਰਿੰਗ ਕਰਨ ਵਾਲੇ ਸ਼ਾਹਰੁਖ ਦੀ ਪਿਸਤੌਲ ਤੇ ਮੋਬਾਈਲ ਬਰਾਮਦ
ਦਿੱਲੀ ਹਿੰਸਾ: ਫਾਇਰਿੰਗ ਕਰਨ ਵਾਲੇ ਸ਼ਾਹਰੁਖ ਦੀ ਪਿਸਤੌਲ ਤੇ ਮੋਬਾਈਲ ਬਰਾਮਦ

ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਦੌਰਾਨ ਫਾਇਰਿੰਗ ਕਰਨ ਵਾਲੇ ਸ਼ਾਹਰੁਖ ਦੇ ਘਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ। ਪੁਲਿਸ ਦੀ ਟੀਮ ਨੇ ਸ਼ਾਹਰੁਖ ਦੇ ਘਰ ਤੋਂ ਵਾਰਦਾਤ 'ਚ ਇਸਤੇਮਾਲ ਕੀਤੀ ਗਈ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ।

ਦਿੱਲੀ ਹਿੰਸਾ

ਪਿਸਤੌਲ, ਗੋਲੀਆਂ ਤੇ ਮੋਬਾਇਲ ਫੋਨ ਵੀ ਬਰਾਮਦ

ਪੁਲਿਸ ਨੇ ਸ਼ਾਹਰੁਖ ਦੇ ਘਰੋਂ ਪਿਸਤੌਲ, ਗੋਲੀਆਂ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਨੂੰ ਪੁਲਿਸ ਨੇ ਸ਼ਾਹਰੁਖ ਨੂੰ ਸ਼ਾਮਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਮੁਤਾਬਕ 24 ਫਰਵਰੀ ਨੂੰ ਜਾਫ਼ਰਾਬਾਦ ਮੈਟਰੋ ਸਟੇਸ਼ਨ ਨੇੜੇ ਹਿੰਸਾ ਦੌਰਾਨ ਇੱਕ ਵਿਅਕਤੀ ਨੇ ਲੋਕਾਂ 'ਤੇ ਗੋਲੀ ਚਲਾਈ ਸੀ। ਜਿਥੇ ਉਸ ਨੇ ਪੁਲਿਸ ਮੁਲਾਜ਼ਮ ਨੂੰ ਵੀ ਪਿਸਤੌਲ ਵਿਖਾਈ, ਜਿਸ ਦੀ ਵੀਡੀਓ ਵਾਇਰਲ ਹੋਈ ਸੀ। ਜਾਂਚ ਦੌਰਾਨ ਵਿਅਕਤੀ ਦੀ ਪਛਾਣ ਸ਼ਾਹਰੁਖ ਵਜੋਂ ਹੋਈ ਸੀ। ਉਸ ਖਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ। ਉਹ ਇਸ ਘਟਨਾ ਤੋਂ ਬਾਅਦ ਤੋਂ ਹੀ ਫ਼ਰਾਰ ਹੋ ਗਿਆ, ਪਰ ਮੰਗਲਵਾਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਉਸਦੀ ਕਾਰ ਅਤੇ ਹਥਿਆਰ ਦੀ ਨਿਰੰਤਰ ਭਾਲ ਕਰ ਰਹੀ ਸੀ।

ਕਾਰ ਅਤੇ ਹਥਿਆਰ ਹੋਏ ਸੀ ਬਰਾਮਦ

ਇਸ ਤੋਂ ਪਹਿਲਾਂ ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸ਼ਾਮਲੀ ਵਿੱਚ ਕਾਰ ਨੂੰ ਲੁਕਾਉਂਦੇ ਹੋਏ ਹਥਿਆਰ ਨੂੰ ਦਿੱਲੀ ਵਿੱਚ ਉਸਦੇ ਘਰ ਦੇ ਅੰਦਰ ਛੁਪਾਇਆ ਸੀ। ਉਸ ਤੋਂ ਮਿਲੀ ਜਾਣਕਾਰੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਾਮਲੀ ਗਈ ਅਤੇ ਉਸ ਦੀ ਕਾਰ ਵੀਰਵਾਰ ਨੂੰ ਬਰਾਮਦ ਕੀਤੀ। ਇਹ ਗੱਡੀ ਦਿੱਲੀ ਲਿਆਂਦੀ ਗਈ ਹੈ। ਇਸ ਦੇ ਨਾਲ ਹੀ, ਸ਼ੁੱਕਰਵਾਰ ਨੂੰ ਘਟਨਾ 'ਚ ਵਰਤਿਆ ਹਥਿਆਰ ਉਸ ਦੇ ਘਰ 'ਚੋਂ ਬਰਾਮਦ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਪੁਲਿਸ ਨੂੰ ਤਿੰਨ ਜਿੰਦਾ ਕਾਰਤੂਸ ਵੀ ਮਿਲੇ ਹਨ। ਉਸਦਾ ਮੋਬਾਈਲ ਵੀ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਸ਼ਾਹਰੁਖ ਖਿਲਾਫ ਪੁਲਿਸ ਕੋਲ ਇਸ ਮਾਮਲੇ ਵਿੱਚ ਬਹੁਤ ਸਾਰੇ ਸਬੂਤ ਹਨ। ਪੁਲਿਸ ਕੋਲ ਇੱਕ ਵੀਡੀਓ ਹੈ ਜਿਸ ਵਿੱਚ ਉਹ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਇਸ ਘਟਨਾ ਦਾ ਗਵਾਹ ਦੀਪਕ ਦਹੀਆ ਹੈ ਜੋ ਕਿ ਦਿੱਲੀ ਪੁਲਿਸ ਦਾ ਇੱਕ ਸਿਪਾਹੀ ਹੈ। ਘਟਨਾ ਵਿੱਚ ਵਰਤੀ ਗਈ ਪਿਸਤੌਲ ਉਸਦੇ ਕੋਲੋਂ ਮੁੰਗੇਰ ਵਿੱਚ ਉਸਦੀ ਆਪਣੀ ਫੈਕਟਰੀ ਦੇ ਇੱਕ ਕਰਮਚਾਰੀ ਕੋਲੋਂ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਿਸ ਇਸ ਕਰਮਚਾਰੀ ਦੀ ਭਾਲ ਕਰ ਰਹੀ ਹੈ।

ABOUT THE AUTHOR

...view details