ਪੰਜਾਬ

punjab

ETV Bharat / bharat

ਗਣਤੰਤਰ ਦਿਵਸ ਤੋਂ ਪਹਿਲਾ ਫੜੇ ਗਏ ਅੱਤਵਾਦੀ, ਪੁਲਿਸ ਨੇ ਕੀਤੇ ਸਖ਼ਤ ਇੰਤਜ਼ਾਮ

ਬੀਤੇ ਵੀਰਵਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਆਈਐਸਆਈਐਸ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਵਜ਼ੀਰਾਬਾਦ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਇਹ ਲੋਕ ਗ੍ਰਿਫ਼ਤਾਰ ਕੀਤੇ ਗਏ ਅਤੇ ਇਨ੍ਹਾਂ ਕੋਲੋਂ 3 ਪਿਸਤੌਲ ਬਰਾਮਦ ਕੀਤੇ ਗਏ।

ਗਣਤੰਤਰ ਦਿਵਸ ਪਹਿਲਾ ਪੁਲਿਸ ਵੱਲੋਂ ਸਖ਼ਤ ਇੰਤਜ਼ਾਮ
ਗਣਤੰਤਰ ਦਿਵਸ ਪਹਿਲਾ ਪੁਲਿਸ ਵੱਲੋਂ ਸਖ਼ਤ ਇੰਤਜ਼ਾਮ

By

Published : Jan 11, 2020, 1:58 PM IST

ਨਵੀਂ ਦਿੱਲੀ: ਦੋ ਹਫ਼ਤਿਆਂ ਦੇ ਬਾਅਦ ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਨਿਕਲਣੀ ਹੈ। ਉਥੇ ਹੀ ਵਿਧਾਨ ਸਭਾ ਚੋਣਾਂ ਲਈ ਸਮਾਂ ਇੱਕ ਮਹੀਨੇ ਤੋਂ ਵੀ ਘੱਟ ਰਹਿ ਗਿਆ ਹੈ। ਦਿੱਲੀ ਵਿੱਚ ਆਈਐਸਆਈਐਸ ਦੇ ਸ਼ੱਕੀ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਨੇ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਦੀ ਵੱਲੋਂ ਪੁਲਿਸ ਨੂੰ ਅਲਾਰਟ ਰਹਿਣ ਲਈ ਅਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਆਈਐਸਆਈਐਸ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਵਜ਼ੀਰਾਬਾਦ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ 3 ਪਿਸਤੌਲ ਬਰਾਮਦ ਕੀਤੇ ਗਏ।

ਅਰੋਪੀਆਂ ਨੇ ਪੁੱਛਗਿੱਛ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਛੇਤੀ ਹੀ ਦਿੱਲੀ ਐਨਸੀਆਰ ਅਤੇ ਯੂਪੀ ਵਿੱਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣਾ ਸੀ। ਇਸੇ ਮਕਸਦ ਨਾਲ ਉਹ ਦਿੱਲੀ ਆਏ ਸੀ।

ਇਹ ਵੀ ਪੜੋ: ਈਰਾਨ ਨੇ ਮੰਨਿਆ, ਮਨੁੱਖੀ ਗਲਤੀ ਕਾਰਨ ਕ੍ਰੈਸ਼ ਹੋਇਆ ਯੂਕਰੇਨ ਦਾ ਜਹਾਜ਼

ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਪਰ ਹਾਲੇ ਤੱਕ ਉਹ ਵਿਅਕਤੀ ਨਹੀ ਫੜਿਆ ਗਿਆ ਜੋ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਉਹੀ ਪੁਲਿਸ ਦੀ ਚਿੰਤਾ ਦਾ ਵੱਡਾ ਕਾਰਨ ਹੈ। ਪੁਲਿਸ ਕਮਿਸ਼ਨਰ ਨੇ ਪੁਲਿਸ ਨੂੰ ਜਾਂਚ ਮੁਹਿੰਮ ਚਲਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਦੇ ਨਾਲ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਰਾਏਦਾਰਾਂ ਦੀ ਤਸਦੀਕ, ਗੈਸਟ ਹਾਊਸ ਦੀ ਜਾਂਚ, ਸਾਈਬਰ ਕੈਫੇ ਦੀ ਜਾਂਚ ਅਤੇ ਪੁਰਾਣੀਆਂ ਕਾਰਾਂ ਖਰੀਦ ਅਤੇ ਵਿਕਰੀ ਵਾਲੇ ਡੀਲਰਾਂ ਦੀ ਜਾਂਚ ਵਿਚ ਜੁੱਟ ਜਾਣ।

ਇਸ ਦੇ ਨਾਲ ਹੀ ਬਾਜ਼ਾਰ, ਮਾਲ, ਧਾਰਮਿਕ ਸਥਾਨ. ਇਤਿਹਾਸਿਕ ਸਥਾਨ ਅਤੇ ਭੀੜ ਵਾਲੀਆਂ ਜਗ੍ਹਾਂ 'ਤੇ ਸੁਰੱਖਿਆ ਦੇ ਇੰਤਜ਼ਾਮ ਕਰਨ ਦੇ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਸਾਰੇ ਬਾਰਡਰਾਂ 'ਤੇ ਜਾਂਚ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਿਆਂ ਦੀ ਡੀਸੀਪੀ ਨੂੰ ਵੀ ਪੁਲਿਸ ਵੱਲੋਂ ਕੀਤੇ ਗਏ ਇੰਤਜ਼ਾਮ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

ABOUT THE AUTHOR

...view details