ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਅਰਵਿੰਦਰ ਸਿੰਘ ਉਰਫ਼ ਹਰਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ 2011 ਵਿੱਚ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਤੇ ਉਨ੍ਹਾਂ ਦੇ ਇੱਕ ਪੁਲਿਸ ਮੁਲਾਜ਼ਮ ਉੱਤੇ ਹਮਲਾ ਕੀਤਾ ਸੀ।
ਦੋਸ਼ੀ ਲੰਮੇਂ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਕੀਤਾ ਸੀ। ਪੁਲਿਸ ਦੇ ਮੁਤਾਬਿਕ ਦੋਸ਼ੀ ਅਰਵਿੰਦਰ ਸਿੰਘ ਨੇ 24 ਨਵੰਬਰ 2011 ਨੂੰ ਨਵੀਂ ਦਿੱਲੀ ਦੇ ਐੱਨਡੀਐੱਮਸੀ ਸੈਂਟਰ ਵਿੱਚ ਇੱਕ ਸਮਾਗਮ ਵਿੱਚ ਭਾਗ ਲੈਣ ਲਈ ਆਏ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਥੱਪੜ ਮਾਰਿਆ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਰੇਸ਼ਾਨ ਹੈ ਤੇ ਨੇਤਾ ਸਹੀ ਮੁੱਦਿਆਂ 'ਤੇ ਧਿਆਨ ਨਹੀਂ ਦਿੰਦੇ ਹਨ ਜਿਸ ਤੋਂ ਬਾਅਦ ਉਸ ਨੇ ਇੱਕ ਪੁਲਿਸ ਮੁਲਾਜ਼ਮ 'ਤੇ ਤਲਵਾਰ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਉਸ ਨੇ ਸਾਬਕਾ ਦੂਰ ਸੰਚਾਰ ਮੰਤਰੀ ਸੁਖਰਾਮ 'ਤੇ ਵੀ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਪੁਲਿਸ ਦੇ ਮੁਤਾਬਿਕ ਦਿੱਲੀ ਦੇ ਕਨਾਟ ਪਲੇਸ ਅਤੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨਾਂ 'ਤੇ 2 ਵੱਖਰੇ ਕੇਸ ਦਰਜ ਕੀਤੇ ਗਏ ਹਨ।
2014 ਵਿੱਚ, ਜਦੋਂ ਉਸ ਨੇ ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ਵਿੱਚ ਹੋਣਾ ਬੰਦ ਕਰ ਦਿੱਤਾ ਤੇ ਉਹ ਗਾਇਬ ਹੋ ਗਿਆ, ਤਾਂ ਪਟਿਆਲਾ ਹਾਊਸ ਕੋਰਟ ਨੇ ਉਸਨੂੰ ਭਗੌੜਾ ਕਰਾਰ ਦੇ ਦਿੱਤਾ। ਅਰਵਿੰਦਰ ਸਿੰਘ ਸਵਰੂਪ ਨਗਰ ਵਿੱਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ ਤੇ ਲਗਾਤਾਰ ਮਕਾਨ ਬਦਲ ਰਿਹਾ ਸੀ। ਉਸ ਨੂੰ ਨਵੀਂ ਦਿੱਲੀ ਦੀ ਪੁਲਿਸ ਟੀਮ ਨੇ 11 ਨਵੰਬਰ ਨੂੰ ਸਵਰੂਪ ਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ।